ਅੱਜ ਆਜ਼ਾਦੀ ਦਿਹਾੜੇ ਦੇ ਸ਼ੁਭ ਅਵਸਰ ਉੱਤੇ ਲਾਡੋਵਾਲੀ ਰੋਡ ਮਾਰਕੀਟ ਵੈਲਫੇਅਰ ਸੋਸਾਇਟੀ ਵੱਲੋਂ ਰਾਸ਼ਟਰੀ ਝੰਡਾ ਤਿਰੰਗਾ ਲਹਿਰਾਉਣ ਦੀ ਰਸਮ ਬਹੁਤ ਹੀ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਨਿਭਾਈ ਗਈ। ਇਸ ਸਮਾਗਮ ਦੌਰਾਨ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਭਾਰਤ ਮਾਤਾ ਦੀ ਜੈ ਦੇ ਜੈਕਾਰਿਆਂ ਨਾਲ ਪੂਰਾ ਮਾਹੌਲ ਦੇਸ਼ ਭਗਤੀ ਦੇ ਰੰਗ ਵਿੱਚ ਰੰਗਿਆ ਗਿਆ।
ਇਸ ਮੌਕੇ ਹਲਕਾ ਇੰਚਾਰਜ ਨਿਤਿਨ ਕੋਹਲੀ ਅਤੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਢਿੱਲੋਂ ਨੇ ਉਚੇਚੇ ਤੌਰ ‘ਤੇ ਸ਼ਿਰਕਤ ਕੀਤੀ ਅਤੇ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਹਾੜੇ ਦੀਆਂ ਲੱਖ-ਲੱਖ ਮੁਬਾਰਕਾਂ ਦਿੱਤੀਆਂ।
ਸਮਾਗਮ ਦੌਰਾਨ ਸੋਸਾਇਟੀ ਦੇ ਅਹੁਦੇਦਾਰ ਅਤੇ ਮੈਂਬਰ ਸਾਹਿਬਾਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ, ਜਿਨ੍ਹਾਂ ਵਿੱਚ:
ਸੁਰੇਸ਼ ਮਾਰਵਾਹਾ (ਚੇਅਰਮੈਨ)
ਸ਼੍ਰੀ ਪਾਲ ਸੰਗਵਾਨ (ਵਾਈਸ ਚੇਅਰਮੈਨ)
ਮਨਿੰਦਰ ਪਾਲ ਸਿੰਘ (ਪ੍ਰਧਾਨ)
ਗੁਰਦਰਸ਼ਨ ਸਿੰਘ ਸੈਣੀ (ਸੀਨੀਅਰ ਮੀਤ ਪ੍ਰਧਾਨ)
ਜਸਪ੍ਰੀਤ ਸਿੰਘ ਥਾਂਦੀ (ਜਨਰਲ ਸਕੱਤਰ)
ਕੁਲਵਿੰਦਰ ਸਿੰਘ (ਸਕੱਤਰ)
ਪੁਨੀਤ ਅਰੋੜਾ (ਜੁਆਇੰਟ ਸਕੱਤਰ)
ਰਾਕੇਸ਼ ਕਾਲੀਆ (ਕੈਸ਼ੀਅਰ)
ਕੁਲਵਿੰਦਰ ਸਿੰਘ (ਮੀਡੀਆ ਐਡਵਾਈਜ਼ਰ)
ਇਸ ਤੋਂ ਇਲਾਵਾ ਮਨਪ੍ਰੀਤ ਸਿੰਘ ਰਾਜਾ, ਰਣਜੀਤ ਸਿੰਘ ਧੀਰ, ਵਿਜੇ ਸ਼ਰਮਾ, ਮੁਕੇਸ਼ ਕਾਲੀਆ, ਸੁਨੀਲ ਸਹਿਦੇਵ, ਬਲਜੀਤ ਸਿੰਘ ਭਾਟੀਆ ਅਤੇ ਪਰਮਿੰਦਰ ਸਿੰਘ ਸਮੇਤ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ।
ਸਮਾਗਮ ਦੇ ਅੰਤ ਵਿੱਚ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਮਿਠਾਈ ਵੰਡ ਕੇ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਗਿਆ।

