ਪੰਜਾਬ ਵਿੱਚ ਇਕ ਵਾਰੀ ਫਿਰ ਬਲੈਕ ਆਊਟ ਹੋਵੇਗਾ ਤੇ ਉੱਚੀ ਅਵਾਜ਼ ਵਿੱਚ ਸਾਇਰਨ ਵੱਜਣਗੇ
ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 27 ਨਵੰਬਰ ਨੂੰ ਕਪੂਰਥਲਾ ਵਿਚ ਰਾਤ 8:00 ਵਜੇ 2 ਮਿੰਟਾਂ ਲਈ ਸਿਵਲ ਡਿਫੈਂਸ ਦੀ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਕਰਵਾਈ ਜਾਵੇਗੀ। ਇਹ ਐਕਸਰਸਾਈਜ਼ ਐਮਰਜੈਂਸੀ ਸਥਿਤੀਆਂ ਨਾਲ ਨਜਿੱਠਣ ਲਈ ਸਿਵਲ ਡਿਫੈਂਸ ਮਸ਼ੀਨਰੀ ਅਤੇ ਵੱਖ-ਵੱਖ ਰਾਹਤ ਏਜੰਸੀਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਉਨ੍ਹਾਂ ਨੂੰ ਮਜ਼ਬੂਤ ਕਰਨ ਲਈ ਕਰਵਾਈ ਜਾਵੇਗੀ।
ਇਹ ਅਭਿਆਸ ਏਅਰ ਰੇਡ ਵਾਰਨਿੰਗ ਸਿਗਨਲ ਨਾਲ ਸ਼ੁਰੂ ਹੋਵੇਗਾ, ਜੋ ਕਿ ਦੋ ਮਿੰਟਾਂ ਲਈ ਉੱਚੀ ਆਵਾਜ਼ ਵਾਲੇ ਸਾਇਰਨ ਰਾਹੀਂ ਦਿੱਤਾ ਜਾਵੇਗਾ। ਇਸ ਦੌਰਾਨ, ਜ਼ਿਲਾ ਪ੍ਰਸ਼ਾਸਨ ਵੱਲੋਂ ਪਛਾਣੇ ਗਏ ਖੇਤਰਾਂ ਵਿਚ ਇਚ ਬਨਾਉਟੀ ਬਲੈਕਆਊਟ ਲਾਗੂ ਕੀਤਾ ਜਾਵੇਗਾ। ਇਨ੍ਹਾਂ ਪਛਾਣੇ ਗਏ ਇਲਾਕਿਆਂ ਦੇ ਲੋਕਾਂ ਨੂੰ ਬਲੈਕਆਊਟ ਦੌਰਾਨ ਸਾਰੀਆਂ ਗੈਰ-ਜ਼ਰੂਰੀ ਲਾਈਟਾਂ ਬੰਦ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਹਾਲਾਂਕਿ ਜ਼ਰੂਰੀ ਸੇਵਾਵਾਂ ਪੂਰੇ ਅਭਿਆਸ ਦੌਰਾਨ ਬਹਾਲ ਰਹਿਣਗੀਆਂ। ਇਸ ਮੌਕੇ ਐਕਸਰਸਾਈਜ਼ ਵਿਚ ਅੱਗ ਬੁਝਾਉਣ, ਖੋਜ ਅਤੇ ਬਚਾਅ ਕਾਰਜ, ਮੁੱਢਲੀ ਸਹਾਇਤਾ ਅਤੇ ਡਾਕਟਰੀ ਸਹਾਇਤਾ, ਜ਼ਖਮੀ ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢਣ, ਅਤੇ ਟ੍ਰੈਫਿਕ ਤੇ ਭੀੜ ਨੂੰ ਕੰਟਰੋਲ ਕਰਨ ਦੀਆਂ ਡਰਿੱਲਾਂ ਵੀ ਸ਼ਾਮਲ ਹੋਣਗੀਆਂ।
ਬਲੈਕ ਆਊਟ ਵਿਚ ਅਭਿਆਸ ਦੇ ਪੂਰਾ ਹੋਣ ’ਤੇ ਮੌਕ ਐਕਸਰਸਾਈਜ਼ ਦੇ ਖਤਮ ਹੋਣ ਦਾ ਸੰਕੇਤ ਦੇਣ ਲਈ ਇਕ ‘ਆਲ ਕਲੀਅਰ ਸਿਗਨਲ’ ਦਿੱਤਾ ਜਾਵੇਗਾ, ਜਿਸ ਵਿਚ ਦੋ ਮਿੰਟਾਂ ਲਈ ਲਗਾਤਾਰ ਉੱਚੀ ਆਵਾਜ਼ ਵਾਲਾ ਸਾਇਰਨ ਵਜਾਇਆ ਜਾਵੇਗਾ।

