ਅੰਮ੍ਰਿਤਸਰ:ਗਸ਼ਤ ਕਰ ਰਹੇ ਏਐੱਸਆਈ ਦੀ ਗੋਲੀਆਂ ਮਾਰ ਕੇ ਹੱਤਿਆ

ਅੰਮ੍ਰਿਤਸਰ ਵਿੱਚ ਕੱਲ ਦੇਰ ਰਾਤ ਥਾਣਾ ਗੇਟ ਹਕੀਮਾ ਦੇ ਅੰਦਰ ਪੈਂਦੀ ਦਾਣਾ ਮੰਡੀ ਵਿੱਚ ਕੁਝ ਅਗਿਆਤ ਨੌਜਵਾਨਾਂ ਨੇ ਥਾਣਾ ਗੇਟ ਹਕੀਮਾ ਦੇ ਏਐੱਸਆਈ ਹਰਜੀਤ ਸਿੰਘ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਮੌਕੇ ‘ਤੇ ਮੌਜੂਦ ਲੋਕਾਂ ਨੇ ਇਸ ਦੀ ਸੂਚਨਾ ਪੁਲਸ ਨੂੰ ਦਿੱਤੀ। ਸੂਚਨਾ ਮਿਲਣ ‘ਤੇ ਪੁਲਸ ਆਪਣੀਆਂ ਟੀਮਾਂ ਨਾਲ ਭਗਤਾਂ ਵਾਲੀ ਦਾਣਾ ਮੰਡੀ ਵਿੱਚ ਪਹੁੰਚ ਗਈ।

 

ਪੁਲਸ ਨੇ ਏਐੱਸਆਈ ਹਰਜੀਤ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤੀ। ਪੁਲਿਸ ਆਸਪਾਸ ਲੱਗੇ ਸੀਸੀਟੀਵੀ ਖੰਗਾਲ ਰਹੀ ਹੈ ਤਾਂ ਜੋਂ ਹਮਲਾਵਰਾਂ ਬਾਰੇ ਜਾਣਕਾਰੀ ਮਿਲ ਸਕੇ ਪੁਲੀਸ ਕਤਲ ਦੀ ਇਹ ਵਜਹ ਤੇ ਕਿਸ ਵਲੋਂ ਕੀਤੀ ਗਈ, ਦੇ ਸਬੰਧ ਵਿਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਏਐੱਸਆਈ ਹਰਜੀਤ ਦਾ ਕਤਲ ਹੋਣ ਦੀ ਸੂਚਨਾ ਮਿਲਣ ‘ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਜਲਦ ਹੀ ਅੰਮ੍ਰਿਤਸਰ ਪਹੁੰਚ ਰਹੇ ਹਨ

ਹਰਜੀਤ ਸਿੰਘ ਦਾ ਅੰਤਿਮ ਸੰਸਕਾਰ ਪੂਰੇ ਰਾਜਕੀਯ ਸਨਮਾਨ ਨਾਲ਼ ਕੀਤਾ ਜਾਵੇਗਾ

Related Articles

Stay Connected

0FansLike
0FollowersFollow
0SubscribersSubscribe
- Advertisement -spot_img

Latest Articles