ਜਲੰਧਰ ਦੇ ਡੀ.ਏ.ਵੀ ਕਾਲਜ ਵਿੱਚ ਪੰਜਾਬੀ ਗਾਣੇ ਦੀ ਸ਼ੂਟਿੰਗ ਦੌਰਾਨ ਲਹਿਰਾਏ ਗਏ ਹਥਿਆਰ,ਪ੍ਰੋਫੈਸਰ ਨੇ ਕੀਤੀ ਡੀ.ਸੀ ਨੂੰ ਸ਼ਿਆਕਤ, ਪੰਜਾਬੀ ਗਾਇਕ ਤੇ ਮਾਮਲਾ ਦਰਜ

ਜਲੰਧਰ ਦੇ ਡੀ. ਏ. ਵੀ. ਕਾਲਜ ਵਿੱਚ ਪੰਜਾਬੀ ਗਾਇਕ ਹਰਿੰਦਰ ਨਿੱਝਰ ਦੇ ਨਵੇਂ ਗਾਣੇ ਦੀ ਸ਼ੂਟਿੰਗ ਦੌਰਾਨ ਗਨ ਕਲਚਰ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ ਦਰਅਸਲ ਡੀ ਏ ਵੀ ਕਾਲਜ ਵਿੱਚ ਪੰਜਾਬੀ ਗਾਇਕ ਨਿੱਝਰ ਦੇ ਗਾਣੇ ਦੀ ਸ਼ੂਟਿੰਗ ਹੋਈ ਹੈ ਅਤੇ ਉਸ ‘ਚ ਗੰਨ ਕਲਚਰ ਨੂੰ ਪ੍ਰਮੋਟ ਕੀਤਾ ਗਿਆ। ਇਸ ਦੀਆਂ ਤਸਵੀਰਾਂ ਵੀ ਸਾਹਮਣੇ ਆਉਣ ਤੋਂ ਬਾਅਦ ਹਨ ਕਾਲਜ ਦੇ ਪ੍ਰੋਫ਼ੈਸਰ ਐੱਮ. ਪੀ. ਸਿੰਘ ਵੱਲੋਂ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਸਮੇਤ ਮੈਨੇਜਮੈਂਟ ਕਮੇਟੀ ਨੂੰ ਪੱਤਰ ਲਿਖ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।

 

ਪ੍ਰੋਫ਼ੈਸਰ ਐੱਮ. ਪੀ. ਸਿੰਘ ਨੇ ਕਿਹਾ ਕਿ ਜਿਸ ਕਾਲਜ ਨੇ ਜਗਜੀਤ ਸਿੰਘ ਵਰਗੇ ਗ਼ਜ਼ਲ ਗਾਇਕ ਦਿੱਤੇ ਹਨ ਉਸ ਕਾਲਜ ਵਿਚ ਇਦੇ ਦੇ ਗਾਇਕ ਗਨ ਲੈ ਕੇ ਸ਼ੂਟਿੰਗ ਕਰ ਰਹੇ ਹਨ ਅਤੇ ਗੰਨ ਕਲਚਰ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀ. ਏ. ਵੀ. ਕਾਲਜ ਤੋਂ ਪੜ੍ਹ ਕੇ ਕਈ ਚੰਗੇ ਗਾਇਕ ਅਤੇ ਅਫ਼ਸਰ ਬਣੇ ਹਨ। ਅਜਿਹੇ ‘ਚ ਉਸੇ ਕਾਲਜ ਦੇ ਬਲਾਕ ‘ਚ ਗਾਇਕ ਐਲਬਮ ਦੀ ਸ਼ੂਟਿੰਗ ਕਰਦੇ ਹੋਏ ਗੰਨ ਕਲਚਰ ਨੂੰ ਪ੍ਰਮੋਟ ਕਰ ਰਿਹਾ ਹੈ, ਜਿਸ ਨਾਲ ਉਨ੍ਹਾਂ ਦਾ ਮਨ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਪੁਲਸ ਗੈਂਗਸਟਰ ਨੂੰ ਖ਼ਤਮ ਕਰਨ ‘ਤੇ ਜ਼ੋਰ ਲਗਾ ਰਹੀ ਹੈ ਅਤੇ ਪੁਲਸ ਤੇ ਸਰਕਾਰ ਵੱਲੋਂ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ।

 

ਐੱਮ. ਪੀ. ਸਿੰਘ ਦਾ ਦੋਸ਼ ਹੈ ਕਿ ਕਾਲਜ ਦੇ ਪ੍ਰੋਫ਼ੈਸਰ ਨੇ ਉਨ੍ਹਾਂ ਨੂੰ ਕਿਹਾ ਕਿ 6 ਮਹੀਨੇ ਤੋਂ ਉਨ੍ਹਾਂ ਨੂੰ ਤਨਖ਼ਾਹ ਨਹੀਂ ਮਿਲ ਰਹੀ ਅਤੇ ਸ਼ੂਟਿੰਗ ਕਰਨ ਲਈ ਕਾਲਜ ਨੂੰ ਪੈਸੇ ਮਿਲ ਰਹੇ ਹਨ। ਐੱਮ. ਪੀ. ਸਿੰਘ ਨੇ ਕਿਹਾ ਕਿ ਜੇਕਰ ਸੰਸਥਾ ਨੂੰ ਕਾਲਜ ‘ਚ ਸ਼ੂਟਿੰਗ ਕਰਨ ਦੇ ਪੈਸੇ ਮਿਲ ਰਹੇ ਹਨ ਤਾਂ ਉਹ ਕਿਥੇ ਜਾ ਰਹੇ ਹਨ, ਇਹ ਜਾਂਚ ਦਾ ਵਿਸ਼ਾ ਹੈ। ਅਜਿਹੇ ‘ਚ ਉਨ੍ਹਾਂ ਨੇ ਡੀ. ਏ. ਵੀ. ਦੀ ਮੈਨੇਜਮੈਂਟ ਨੂੰ ਪੱਤਰ ਲਿਖ ਕੇ ਦਿੱਲੀ ‘ਚ ਭੇਜਿਆ ਹੈ ਅਤੇ ਗੰਨ ਕਲਚਰ ਨੂੰ ਪ੍ਰਮੋਟ ਕਰਨ ਨੂੰ ਲੈ ਕੇ ਜਾਂਚ ਦੇ ਵਿਸ਼ੇ ‘ਤੇ ਕਿਹਾ ਹੈ।

Related Articles

Stay Connected

0FansLike
0FollowersFollow
0SubscribersSubscribe
- Advertisement -spot_img

Latest Articles