ਜਲੰਧਰ:ਵੱਡੀ ਖ਼ਬਰ ਯਾਤਰੀਆਂ ਨਾਲ ਭਰੀ ਹੋਈ ਪੰਜਾਬ ਰੋਡਵੇਜ਼ ਦੀ ਬੱਸ ਨੂੰ ਲੱਗੀ ਅੱਗ, ਦੇਖੋ ਵੀਡੀਓ ਡਿਜੀਟਲ ਪੋਸਟ ਤੇ

ਅੱਜ ਸਵੇਰੇ ਜਲੰਧਰ ਤੋਂ ਦਸੂਹਾ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਭੋਗਪੁਰ ਦੇ ਨਵੇਂ ਬੱਸ ਅੱਡੇ ‘ਤੇ ਪੁੱਜਣ ‘ਤੇ ਅਚਾਨਕ ਅੱਗ ਲੱਗ ਗਈ, ਜਿਸ ਸਮੇਂ ਇਹ ਹਾਦਸਾ ਵਾਪਰਿਆ ਉਸ ਸਮੇਂ ਬੱਸ ਵਿਚ 27 ਦੇ ਕਰੀਬ ਯਾਤਰੀ ਸਵਾਰ ਸਨ। ਜਦੋਂ ਹੀ ਇਹ ਬਸ ਨਵਾਂ ਬੱਸ ਅੱਡਾ ਭੋਗਪੁਰ ਵਿਚ ਰੁਕੀ ਤਾਂ ਉਸੇ ਸਮੇਂ ਕੁਝ ਲੋਕਾਂ ਨੇ ਬੱਸ ਹੇਠੋਂ ਧੂਆਂ ਨਿਕਲਦਾ ਦੇਖਿਆ ਤਾਂ ਤੁਰੰਤ ਲੋਕਾਂ ਨੇ ਇਸਦੀ ਸੂਚਨਾ ਕੰਡਕਟਰ ਡਰਾਈਵਰ ਨੂੰ ਦਿੱਤੀ। ਜਿਨ੍ਹਾਂ ਨੇ ਤੁਰੰਤ ਸਵਾਰੀਆਂ ਨੂੰ ਸੁਰੱਖਿਅਤ ਹੇਠਾਂ ਉਤਾਰ ਦਿੱਤਾ।

 

ਮੌਕੇ ਤੇ ਹੀ ਤੁਰੰਤ ਨਗਰ ਕੌਂਸਲ ਕਰਮਚਾਰੀਆਂ ਵੱਲੋਂ ਅੱਗ ‘ਤੇ ਕਾਬੂ ਪਾ ਲਿਆ ਗਿਆ ਤੇ ਕੋਈ ਭਿਆਨਕ ਹਾਦਸਾ ਹੋਣ ਤੋਂ ਵਾਲ-ਵਾਲ ਬਚਾਅ ਹੋ ਗਿਆ। ਇਹ ਪੰਜਾਬ ਰੋਡਵੇਜ਼ ਦੀ ਬੱਸ ਨੰਬਰ ਪੀਬੀ08 ਸੀਬੀ 9628 ਨੂੰ ਜਲੰਧਰ ਤੋਂ ਦਸੂਹੇ ਜਾ ਰਹੀ ਸੀ ਪਰ ਰਸਤੇ ਵਿਚ ਹੀ ਇਹ ਹਾਦਸਾ ਵਾਪਰ ਗਿਆ। ਵਧੀਆ ਗੱਲ ਇਹ ਰਹੀ ਕਿ ਇਸ ਘਟਨਾ ਵਿਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ

Related Articles

Stay Connected

0FansLike
0FollowersFollow
0SubscribersSubscribe
- Advertisement -spot_img

Latest Articles