ਕੈਨੇਡਾ ਸਰਕਾਰ ਨੇ ਲੌਰੈਂਸ ਬਿਸ਼ਨੋਈ ਗੈਂਗ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਹੈ ਇਹ ਜਾਣਕਾਰੀ ਦਿੰਦਿਆਂ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਗੈਰੀ ਅਨੰਦਸਗੀ ਨੇ ਦੱਸਿਆ ਕਿ ਹਿੰਸਾ ਤੇ ਅੱਤਵਾਦੀ ਕਾਰਵਾਈਆ ਲਈ ਕੈਨੇਡਾ ਵਿੱਚ ਕੋਈ ਥਾਂ ਨਹੀ ਹੈ
ਕੈਨੇਡਾ ਸਰਕਾਰ ਨੇ ਕਿਹਾ ਕਿ ਬਿਸ਼ਨੋਈ ਗੈਂਗ ਵਲੋਂ ਅੱਤਵਾਦੀ ਸੰਗਠਨ ਵਜੋਂ ਨਾਮਜਦ ਹੋਣ ਤੋਂ ਬਾਅਦ ਉਸ ਦੀਆਂ ਜਾਇਦਾਦਾਂ, ਗੱਡੀਆ ਤੇ ਬੈਂਕ ਖਾਤੇ ਜਬਤ ਅਤੇ ਫ੍ਰੀਜ਼ ਕੀਤੇ ਜਾ ਸਕਦੇ ਹਨ
ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਜੋਂ ਗੈਂਗ ਨਾਲ ਸੰਬੰਧ ਰੱਖਦਾ ਹੈ ਉਸ ਦੀ ਕੈਨੇਡਾ ਵਿਚ ਇੰਟਰੀ ਨਹੀਂ ਹੋ ਸਕਦੀ
ਜੋਂ ਵੀ ਕੈਨੇਡਾ ਵਿਚ ਗੈਂਗ ਨਾਲ ਰਾਫਤਾ ਰੱਖੇਗਾ ਉਸ ਨੂੰ ਵੀ ਗਿਰਫ਼ਤਾਰ ਕੀਤਾ ਜਾਏਗਾ