21.7 C
Jalandhar
Saturday, October 18, 2025

*ਬੰਬੂਕਾਟ ਜੋੰਗਾ ਲਿਆਉਣ ਵਾਲੇ ਪ੍ਰਤਾਪ ਬਾਜਵਾ ਦੀ ਦਿਲਚਸਪ ਕਹਾਣੀ ਇਹ ਕਿੱਥੋਂ ਲਿਆਏ ਅਤੇ ਇਹ ਕਿਸਦਾ ਸੀ?*

ਕਪੂਰਥਲਾ ਤੋਂ ਕੁਲਦੀਪ ਸ਼ਰਮਾ ਦੀ ਰਿਪੋਰਟ

 

ਕੱਲ੍ਹ ਸ਼ਾਮ ਨੂੰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੁੰਦੀ ਹੈ ਜਿਸ ਸਵਾਰ ਹੋ ਕੇ ਭੀੜੀ ਪਜਾਮੀ ਵਾਲੇ ਅੰਕਲ ਨੰਬਰ ਦੋ, ਸੁਲਤਾਨਪੁਰ ਲੋਧੀ ਦੇ ਪਾਣੀ ਨਾਲ ਨੁਕਸਾਨੇ ਇਲਾਕਿਆਂ ਵਿੱਚ ਦੌਰਾ ਕਰਦੇ ਦੇਖੇ ਜਾ ਸਕਦੇ ਹਨ ਤੇ ਹੇਠਾਂ ਲੋਕ ਕੁਮੈਂਟਸ ਕਰ ਰਹੇ ਆ ਕਿ ‘ਇਹ ਜੰਤਰ ਕੀ ਹੋਇਆ’ ਤਾਂ ਆਓ ਤੁਹਾਨੂੰ ਇਸ ਸੰਦ ਨੂੰ ਬਣਾਉਣ ਵਾਲੀ ਕੰਪਨੀ ਤੇ ਇਸ ਬਾਰੇ ‘ਅਨਲਿਮਟਿਡ ਜਾਣਕਾਰੀ’ ਦਿੰਦੇ ਹਾਂ ।

27 ਜਨਵਰੀ 2017 ਨੂੰ ‘ਜਸਕੀਰਤ ਸਿੰਘ ਨਾਗਰਾ’ ਆਪਣੇ ਸਾਥੀਆਂ ਨਾਲ ‘ਇਨਫੀਨਿਆ ਗਰੀਨ ਟੈਕ’ ਨਾਂ ਦੀ ਕੰਪਨੀ ਦੀ ਸਥਾਪਨਾ ਚੰਡੀਗੜ੍ਹ ਵਿਖੇ ਕਰਦੇ ਹਨ ਜਿਸ ਤਹਿਤ ਹੈਵੀ ਆਫ਼ ਰੋਡਰ ਵਾਹਨਾਂ ਨੂੰ ਡਿਜਾਈਨ ਅਤੇ ਨਿਰਮਾਣ ਕਰਨ ਦਾ ਕੰਮ ਸ਼ੁਰੂ ਕੀਤਾ ਜਾਂਦਾ ਹੈ । ਥੋੜ੍ਹੇ ਸਮੇਂ ਵਿੱਚ ਇਸ ਵਿੱਚ ਪ੍ਰਪੱਕਤਾ ਹਾਸਲ ਕਰਕੇ ਉਹ ਭਾਰਤ ਦੀਆ ਆਫ਼ ਰੋਡਰ ਰੇਸਾਂ ਵਿੱਚ ਸਫ਼ਲਤਾ ਪ੍ਰਾਪਤ ਕਰਦੇ ਹਨ । 2021 ਵਿੱਚ ਜਸਕੀਰਤ ਨੇ ਵੱਖਰੇ ਵੱਖਰੇ ਪ੍ਰਾਜੈਕਟਾਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਕੇ Gecko Motors Pvt Ltd ਨਾਂ ਦੀ ਕੰਪਨੀ ਬਣਾਈ । ਜਿਸਨੂੰ 2024 ਵਿੱਚ ਭਾਰਤ ਦੀ ਪ੍ਰਸਿੱਧ ਕੰਪਨੀ JSW (Jindal South West) ਦੁਆਰਾ ਟੇਕਓਵਰ ਕਰ ਲਿਆ ਗਿਆ ।

ਜਿਸ ਵਹੀਕਲ ਦੀ ਫੋਟੋ ਵਾਇਰਲ ਹੋਈ ਹੈ ਇਹ JSW Gecko Motors Pvt Ltd ਦਾ Specialist Mobility Vehicles (SMVs) ਹੈ ਜਿਸਦਾ ਨਾਂ ATOR N1200 ਹੈ , ਜੋ ਕਿ ਪੰਜਾਬ ਵਿੱਚ JSW ਦੀ ਨਵੀਂ ਉਤਪਾਦਨ ਯੂਨਿਟ ਵਿੱਚ ਬਣਾਏ ਜਾਂਦੇ ਹਨ। ਇਹ ਵਾਹਨ ਭਾਰਤੀ ਫੌਜ ਨੂੰ ਔਖੇ ਭੂਮੀ ਅਤੇ ਵਾਤਾਵਰਨ ਵਿੱਚ ਤੁਰਨ ਵਿੱਚ ਸਹਾਇਤਾ ਦਿੰਦੇ ਹਨ। ਇਹ ਵਾਹਨ SHERP N1200 amphibious extreme mobility vehicle ਦਾ ਇੰਡਿਜੀਨਾਈਜ਼ਡ ਵਰਜਨ ਹੈ । ਇਸਦਾ ਵਿੱਚ Doosan D18 3-ਸਿਲਿੰਡਰ ਡੀਜ਼ਲ ਇੰਜਨ ਇੰਸਟਾਲ ਕੀਤਾ ਜਾਂਦਾ ਹੈ ਜੋ 55 ਹਾਰਸਪਾਵਰ ਅਤੇ 190Nm ਟਾਰਕ ਜਨਰੇਟ ਕਰਦਾ ਹੈ, ਤੇ ਛੇ ਸਪੀਡ ਗਿਅਰ ਬਾਕਸ ਨਾਲ ਵੱਧ ਤੋਂ ਵੱਧ ਚਾਲੀ ਕਿੱਲੋਮੀਟਰ ਪ੍ਰਤੀ ਘੰਟਾ ਤੱਕ ਦੀ ਸਪੀਡ ਨਾਲ ਦੌੜ ਸਕਦਾ ਹੈ ਤੇ ਪਾਣੀ ਵਿੱਚ ਵੱਧ ਤੋਂ ਵੱਧ ਛੇ ਕਿੱਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਚੱਲ ਸਕਦਾ ਹੈ । ਇੱਕ ਘੰਟੇ ਦੀ ਛੇ ਲੀਟਰ ਤੇਲ ਖਪਤ ਕਰਨ ਵਾਲੇ ਇਸ ਮਾਈਕਰੋ ਟੈਂਕ ਵਿੱਚ 232 ਲੀਟਰ ਦਾ ਇੰਟੈਗਰੇਟਿਡ ਡੀਜ਼ਲ ਟੈਂਕ ਤੇ 90 ਲੀਟਰ ਦਾ ਵਾਧੂ ਡੀਜ਼ਲ ਟੈਂਕ ਲਾਇਆ ਜਾਂਦਾ ਹੈ ਜਿਸ ਕਰਕੇ ਕਾਫੀ ਲੰਬਾ ਸਮਾਂ ਬਿਨਾਂ ਤੇਲ ਭਰੇ ਦੌੜ ਸਕਦਾ ਹੈ । ਔਖੇ ਥਾਵਾਂ ਤੇ ਕਠਿਨ ਪ੍ਰਸਥਿਤੀਆਂ ਵਿੱਚ ਗਸ਼ਤ ਕਰਨ ਲਈ ਭਾਰਤੀ ਫੌਜ ਨੂੰ ਇਸਦਾ ਬਹੁਤ ਲਾਭ ਹੋਇਆ ਹੈ ।ਇਸਨੂੰ ਲੋੜ ਮੁਤਾਬਿਕ ਬੁਲੇਟ ਪਰੂਫ ਅਤੇ ਬਿਨਾਂ ਬੁਲਟ ਪਰੂਫ ਦੋਵਾਂ ਤਰੀਕਿਆਂ ਨਾਲ ਤਿਆਰ ਕੀਤਾ ਜਾ ਸਕਦਾ ਹੈ ।

ਤਕਰੀਬਨ ਛੇ ਫੁੱਟ ਉੱਚੇ ਟਾਇਰ ਜਿਨਾਂ ਵਿੱਚ ਹਵਾ ਦਾ ਪ੍ਰੈਸ਼ਰ ਲੋੜ ਪੈਣ ਤੇ ਘਟਾਇਆ ਵਧਾਇਆ ਜਾਂਦਾ ਹੈ ਮਿੱਟੀ, ਪਾਣੀ, ਬਰਫ਼ ਆਦਿ ਤੇ ਬਿਨਾਂ ਕਿਸੇ ਰੁਕਾਵਟ ਦੇ ਚੱਲ ਸਕਦੇ ਹਨ । ਇਸ ਦੀ ਗਰਾਊਂਡ ਕਲੀਅਰੈਂਸ ਦੋ ਫੁੱਟ ਹੈ ਤੇ ਇਸ ਵਿੱਚ ਅੱਠ ਵਿਅਕਤੀ ਸਵਾਰ ਹੋ ਸਕਦੇ ਹਨ ਲੋੜ ਮੁਤਾਬਿਕ ਅਸਲਾ ਵਗੈਰਾ ਜਮ੍ਹਾ ਕੀਤਾ ਜਾ ਸਕਦਾ ਹੈ ।ਜੇਕਰ ਇਸ ਵਿੱਚ ਵਿੰਟਰਾਈਜ਼ਡ ਡੀਜ਼ਲ Lower Sulphur & Paraffin Content

ਪਾਇਆ ਹੋਵੇ ਤਾਂ ਤਾਪਮਾਨ ਚਾਲੀ ਡਿਗਰੀ ਹੇਠਾਂ ਤੱਕ ਹੋਣ ਦੇ ਬਾਵਜੂਦ ਬਾਖੂਬੀ ਬਰਫ਼ ਤੇ ਕੰਮ ਕਰ ਸਕਦਾ ਹੈ ।

ਤਕਰੀਬਨ ਚਾਰ ਮੀਟਰ ਲੰਬਾਈ, ਢਾਈ ਮੀਟਰ ਚੌੜਾਈ ਤੇ ਪੌਣੇ ਤਿੰਨ ਮੀਟਰ ਉਚਾਈ ਅਤੇ 24 ਕੁਇੰਟਲ ਭਾਰ ਵਾਲੇ ਇਸ ਵਹੀਕਲ ਦੀ 1200 ਕਿੱਲੋ ਭਾਰ ਚੁੱਕ ਕੇ ਲਿਜਾਣ ਦੀ ਸਮਰੱਥਾ ਹੈ ਤੇ ਤਕਰੀਬਨ ਪੌਣੇ ਤਿੰਨ ਟਨ ਵਜ਼ਨ ਨੂੰ ਖਿੱਚ ਕੇ ਲਿਜਾ ਸਕਦਾ ਹੈ ਤੇ ਇੱਕ ਮੀਟਰ ਉੱਚੀਆਂ ਚੱਟਾਨਾਂ ਉਪਰੋਂ ਆਰਾਮ ਨਾਲ ਲੰਘ ਸਕਦਾ ਹੈ । ਇਸ ਵਰਗਾ ਹੀ ਹੋਰ ਵਹੀਕਲ ਯੂਕਰੇਨ ਦੀ ਸ਼ੇਰਪ ਕੰਪਨੀ ਬਣਾਉਂਦੀ ਹੈ ਪਰ ਭਾਰਤੀ ਫੌਜ ਭਾਰਤੀ ਕੰਪਨੀ ਜੇ.ਐਸ.ਡਬਲਿਊ ਦੇ ਵਹੀਕਲ ਹੀ ਖਰੀਦਦੀ ਹੈ ਤੇ ਸੰਭਵ ਹੈ ਕਿ ਇਹ ਅੰਕਲ ਵਾਲਾ ਵਹੀਕਲ ਵੀ ਫੌਜ ਦਾ ਹੋਵੇ । ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰਿਓ ।

Related Articles

Stay Connected

0FansLike
0FollowersFollow
0SubscribersSubscribe
- Advertisement -spot_img

Latest Articles