ਕੁਲਦੀਪ ਸ਼ਰਮਾ
ਕਪੂਰਥਲਾ , 27 ਅਗਸਤ,
ਅੱਜ ਸਵੇਰੇ ਕੁੱਝ ਲੋਕਾਂ ਨੇ ਪਟਿਆਲਾ ਵਿੱਚ ਇੱਕ ਕੁੱਤੇ ਨੂੰ ਆਪਣੇ ਮੂੰਹ ਵਿੱਚ ਬੱਚੇ ਦਾ ਸਿਰ ਲੈਕੇ ਘੁੰਮਦਾ ਵੇਖਿਆ ਤਾਂ ਆਮ ਸ਼ਹਿਰੀਆਂ ਵਿੱਚ ਦਹਿਸ਼ਤ ਦਾ ਵਾਤਾਵਰਣ ਬਣ ਗਿਆ। ਮਾਮਲਾ ਮੰਤਰੀ ਜੀ ਤੱਕ ਪਹੁੰਚਿਆ ਤਾਂ ਪੁਲਿਸ ਨੂੰ ਜਾਂਚ ਦੇ ਹੁਕਮ ਦੇ ਦਿੱਤੇ ਗਏ। ਹੁਕਮ ਮੰਤਰੀ ਜੀ ਦਾ ਸੀ, ਪੈ ਗਈਆਂ ਪੁਲਿਸ ਨੂੰ ਭਾਜੜਾਂ। ਜਾਂਚ ਵਿੱਚ ਸਾਮ੍ਹਣੇ ਆਇਆ ਕਿ ਕੁੱਤਾ ਤਾਂ ਆਖਿਰ ਕੁੱਤਾ।ਇਖਲਾਕੋਂ ਤਾਂ ਇੰਨਸਾਨ ਡਿੱਗ ਚੁੱਕਾ। ਜਾਂਚ ਵਿੱਚ ਪਾਇਆ ਗਿਆ ਕਿ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਇੱਕ ਔਰਤ ਨੇ ਮੋਏ ਬੱਚੇ ਨੂੰ ਜਨਮ ਦਿੱਤਾ। ਡਾਕਟਰਾਂ ਨੇ ਮੋਏ ਬੱਚੇ ਦੀ ਲਾਸ਼ ਬੱਚੇ ਦੇ ਬਾਪ ਨੂੰ ਸੌਂਪ ਦਿੱਤੀ। ਮਰ ਚੁੱਕੀ ਮਾਨਸਿਕਤਾ ਦੇ ਮਾਲਿਕ ਬਾਪ ਨੇ ਇਹ ਵੀ ਨਾ ਸੋਚਿਆ ਕਿ ਮੋਇਆ ਹੀ ਸਹੀ ਹੈ ਤਾਂ ਉਸਦਾ ਅੰਸ਼ ਹੀ। ਉਸਨੇ ਬੱਚੇ ਦਾ ਸੰਸਕਾਰ ਕਰਨ ਦੀ ਬਜਾਏ ਬੱਚੇ ਦੀ ਲਾਸ਼ ਲਿਫਾਫੇ ਵਿੱਚ ਪਾਕੇ ਕੂੜੇਦਾਨ ਵਿੱਚ ਸੁੱਟ ਦਿੱਤੀ । ਓਥੋਂ ਉਹ ਕੁੱਤੇ ਦੇ ਮੂੰਹ ਲੱਗ ਗਈ। ਰਿਸ਼ਤੇ ਗਰਕ ਗਏ। ਮਾਨਸਕਿਤਾ ਮਰ ਗਈ। ਬਦਨਾਮੀ ਕੁੱਤੇ ਦੀ। ਫੈਸਲਾ ਤੁਸੀਂ ਕਰੋ ਕਿ ਕੁੱਤਾ ਕੌਣ ?