ਗੁਰਦਾਸਪੁਰ ਤੋਂ ਇਕ ਨੂੰਹ ਦੀ ਸ਼ਰਮਨਾਕ ਹਰਕਤ ਸਾਮ੍ਹਣੇ ਆਈ ਹੈ ਜਿੱਥੇ ਨੂੰਹ ਨੇ ਆਪਣੀ ਬੁੱਢੀ ਸੱਸ ਨੂੰ ਬੁਰੀ ਤਰ੍ਹਾਂ ਕੁੱਟਿਆ,ਵਾਲ਼ ਪੱਟੇ ਤੇ ਸਟੀਲ ਦਾ ਗਲਾਸ ਮਾਰਿਆ
ਕੋਲ ਖੜ੍ਹਾ ਮਾਤਾ ਦਾ ਪੋਤਾ ਉਸ ਦੀ ਵੀਡਿਓ ਬਨਾਦਾ ਰਿਹਾ ਮੂੰਹੋਂ ਇਹੀ ਕਹਿੰਦਾ ਰਿਹਾ ਮਮਾ ਨਾ ਮਾਰੋ ਪਰ ਰੋਕਿਆ ਨਹੀਂ
ਇਹ ਘਟਨਾ ਗੁਰਦਾਸਪੁਰ ਦੇ ਪਿੰਡ ਕੋਠੇ ਦੀ ਹੈ

ਵੀਡਿਓ ਵਾਇਰਲ ਹੋਣ ਤੋਂ ਬਾਦ ਵੀ ਅਜੇ ਤਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਪੁਲੀਸ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਪਰਿਵਾਰ ਵਿਚ ਸਮਜੌਤਾ ਹੋ ਗਿਆ ਹੈ ਤੇ ਬਜ਼ੁਰਗ ਮਹਿਲਾ ਕਿਸੇ ਤੇ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੀ
ਮਹਿਲਾ ਆਯੋਗ ਨੇ ਵੀਡਿਓ ਦੇਖਣ ਤੋਂ ਬਾਅਦ ਉਸ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਨੇ ਐਸਐਸਪੀ ਗੁਰਦਾਸਪੁਰ ਕੋਲੋ ਇਸਦੀ ਰਿਪੋਰਟ 2 ਅਕਤੂਬਰ ਤੱਕ ਮੰਗੀ ਹੈ ਉਸਦਾ ਕਹਿਣਾਂ ਹੈ ਕਿ ਇਸ ਮਾਮਲੇ ਦੀ ਜਾਂਚ ਕਿਸੇ ਸੀਨੀਅਰ ਪੁਲੀਸ ਅਧਿਕਾਰੀ ਕੋਲੋ ਕਰਵਾਈ ਜਾਵੇ