ਪੰਜਾਬੀ ਗਾਇਕ ਰਾਜਬੀਰ ਜਵੰਦਾ ਇਕ ਸੜਕੀ ਹਾਦਸੇ ‘ਚ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਹਨ। ਰਾਜਬੀਰ ਜਵੰਦਾ ਦੇ ਸਿਰ ਵਿਚ ਡੁੰਗੀਆਂ ਸੱਟਾਂ ਲੱਗੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਨਾਜ਼ੁਕ ਹਾਲਤ ਵਿਚ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਭਾਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜਵੀਰ ਮੋਟਰਸਾਈਕਲ ਤੇ ਬੱਦੀ ਜਾ ਰਹੇ ਸਨ ਜਿਥੇ ਇਹ ਹਾਦਸਾ ਵਾਪਰ ਗਿਆ। ਫੋਰਟਿਸ ਹਸਪਤਾਲ ਦੇ ਡਾਕਟਰਾਂ ਅਨੁਸਾਰ ਰਾਜਬੀਰ ਦੀ ਹਾਲਤ ਨਾਜ਼ੁਕ ਹੈ ਤੇ ਉਹ ਪੂਰੀ ਤਨਦੇਹੀ ਨਾਲ ਇਲਾਜ਼ ‘ਚ ਜੁਟ ਗਏ ਹਨ।
ਪੰਜਾਬੀ ਗਾਇਕ ਰਾਜਬੀਰ ਜਵੰਦਾ ਸੜਕੀ ਹੱਸਦੇ ਵਿਚ ਗੰਭੀਰ ਜ਼ਖਮੀ, ਹਾਲਤ ਨਾਜ਼ੁਕ
