ਜਲੰਧਰ ਦੇ ਮਹਿਤਪੁਰ ਵਿਚ ਅੱਜ ਇਕ ਅਣਸੁਖਾਵੀਂ ਘਟਨਾ ਵਾਪਰ ਗਈ ਜਿੱਥੇ ਇਕ ਟਰੱਕ ਡਰਾਈਵਰ ਨੇ ਟੋਇਆ ਤੋਂ ਬਚਂਦੇ ਹੋਏ ਸੜਕ ਕਿਨਾਰੇ ਖੜ੍ਹੀ ਇਕ ਬੱਚੀ ਨੂੰ ਕੁਚਲ ਦਿੱਤਾ
ਬੱਚੀ ਦੀ ਪਹਛਾਣ 16 ਸਾਲ਼ਾ ਰੋਮਨਪ੍ਰੀਤ ਕੌਰ ਵਜੋਂ ਹੋਈ ਹੈ ਜੋ ਆਪਣੇ ਮਾਪਿਆਂ ਨਾਲ ਸਿੰਗੋਵਾਲ ਪਿੰਡ ਦੇ ਬੱਸ ਸਟੈਂਡ ਤੇ ਖੜ੍ਹੀ ਮਹਿਤਪੁਰ ਜਾਣ ਲਈ ਬੱਸ ਦਾ ਇੰਤਜ਼ਾਰ ਕਰ ਰਹੀ ਸੀ
ਮੌਕੇ ਤੇ ਮਜੂਦ ਲੋਕਾਂ ਅਨੁਸਾਰ ਸੜਕ ਤੇ ਟੋਏ ਹੋਣ ਕਾਰਨ ਭਰਿਆ ਹੋਇਆ ਟਰੱਕ ਬੇਕਾਬੂ ਹੋ ਗਿਆ
ਜਿਸ ਕਾਰਨ ਇਹ ਮੰਦਭਾਗੀ ਘਟਨਾ ਵਾਪਰੀ