ਕਪੂਰਥਲਾ, 14 ਸਤੰਬਰ (ਕੁਲਦੀਪ ਸ਼ਰਮਾ)
ਹੜ੍ਹ ਪ੍ਰਭਾਵਿਤ ਖੇਤਰਾਂ ਦੇ ਲੋਕਾਂ ਤੱਕ ਹਰ ਤਰ੍ਹਾਂ ਦੀ ਸਿਹਤ ਸਹੂਲਤ ਪੁੱਜਦਾ ਕਰਨ ਲਈ ਸਿਹਤ ਵਿਭਾਗ ਪੁਰੀ ਤਰ੍ਹਾਂ ਯਤਨਸ਼ੀਲ ਹੈ। ਇਹ ਸ਼ਬਦ ਸਿਵਲ ਸਰਜਨ ਕਪੂਰਥਲਾ ਡਾਕਟਰ ਰਾਜੀਵ ਪਰਾਸ਼ਰ ਨੇ ਪ੍ਰਗਟ ਕੀਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰਾਂ ਦੀ ਮੀਟਿੰਗ ਲੈਣ ਉਪਰੰਤ ਪ੍ਰਗਟਾਏ।
ਉਹਨਾਂ ਦਸਿਆ ਹੜਾਂ ਤੋਂ ਬਾਅਦ ਹੋਣ ਵਾਲੀਆਂ ਸੰਭਾਵੀ ਬਿਮਾਰੀਆਂ ਦੇ ਖਤਰੇ ਤੇ ਉਨ੍ਹਾਂ ਤੋ ਬਚਾਅ ਲਈ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰਾਂ ਯਤਨਸ਼ੀਲ ਹੈ।
ਉਹਨਾਂ ਦਸਿਆ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀ ਅਮਿਤ ਕੁਮਾਰ ਪੰਚਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਫੀਲਡ ਵਿੱਚ ਕੰਮ ਕਰ ਰਹੀਆਂ ਹਨ।
ਜ਼ਿਕਰਯੋਗ ਹੈ ਕਿ ਡਿਪਟੀ ਕਮਿਸ਼ਨਰ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਦੇ ਜ਼ਿਲਾ ਪ੍ਰੋਗਰਾਮ ਅਫ਼ਸਰ ਐਤਵਾਰ ਤੋਂ ਆਪ ਫੀਲਡ ਵਿਚ ਜਾ ਕੇ ਸਿਹਤ ਸਹੂਲਤਾਂ ਦਾ ਜਾਇਜਾ ਲੈਣਗੇ ਅਤੇ ਸੁਪੋਟਿਵ ਸੁਪਰਵੀਜ਼ਨ ਕਰਨਗੇ।
ਜ਼ਿਕਰਯੋਗ ਹੈ ਕਿ ਫੱਤੂਫੀਂਗਾ,ਸੁਲਤਾਨਪੁਰ ਲੋਧੀ ਅਤੇ ਟਿੱਬਾ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਸੰਦੀਪ ਭੋਲਾ ਅਤੇ ਡਾਕਟਰ ਰਾਜੀਵ ਭਗਤ,ਪਾਂਸ਼ਟਾਂ ਦੇਪ੍ਰਭਾਵਿਤ ਖੇਤਰਾਂ ਵਿਚ ਜ਼ਿਲਾ ਟੀਕਾਕਰਨ ਅਫ਼ਸਰ ਡਾਕਟਰ ਰਣਦੀਪ ਸਿੰਘ ਅਤੇ ਢਿੱਲਵਾਂ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਵਿਚ ਐਪੀਡੀਮੋਲੋਜਿਸਟ ਡਾਕਟਰ ਨਵਪ੍ਰੀਤ ਕੌਰ ਤੇ ਡੀ ਟੀ ਓ ਡਾਕਟਰ ਮੀਨਾਕਸ਼ੀ ਵੱਲੋਂ ਸੁਪੋਟਰੀਵ ਸੂਪਰਵਿਜ਼ਨ ਕੀਤੀ ਜਾਏਗੀ ਅਤੇ ਇਸ ਸਬੰਧੀ ਸਾਰੀ ਰਿਪੋਰਟ ਸਿਵਲ ਸਰਜਨ ਕਪੂਰਥਲਾ ਜੀ ਨੂੰ ਦਿੱਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਉਕਤ ਖੇਤਰਾਂ ਵਿਚ ਪ੍ਰਸ਼ਾਸਨ ਤੇ ਸਿਹਤ ਵਿਭਾਗ ਵੱਲੋਂ ਫੌਗਿੰਗ ਵੀ ਕਰਵਾਈ ਜਾ ਰਹੀ ਹੈ ਅਤੇ ਕਲੋਰੀਨ ਦੀਆਂ ਗੋਲੀਆਂ, ਓਆਰਐਸ ਵੀ ਵੰਡੇ ਜਾ ਰਹੇ ਹਨ।
ਡਾਕਟਰ ਰਾਜੀਵ ਪ੍ਰਾਸ਼ਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਦਾ ਸਹਿਯੋਗ ਕਰਨ ਤੇ ਸਿਹਤ ਸੰਬਧੀ ਕੋਈ ਵੀ ਦਿੱਕਤ ਹੈ ਤਾਂ ਸਿਹਤ ਵਿਭਾਗ ਦੀਆਂ ਟੀਮਾਂ ਨਾਲ ਸੰਪਰਕ ਕਰਨ ਤਾਂ ਜੋ ਮੌਕੇ ਤੇ ਇਲਾਜ ਮਿਲ ਸਕੇ ਤੇ ਜਿਥੇ ਜ਼ਰੂਰਤ ਹੈ ਮਰੀਜ਼ ਨੂੰ ਸਮੇਂ ਤੇ ਰੈਫਰ ਕੀਤਾ ਜਾ ਸਕੇ।