ਜਲੰਧਰ, 30 ਸਤੰਬਰ – ਦੌਲਤਪੁਰੀ ਜੂਆ ਡਕੈਤੀ ਮਾਮਲੇ ਦਾ ਮੁੱਖ ਲੋੜੀਂਦਾ ਦਵਿੰਦਰ ਉਰਫ਼ ਡੀਸੀ, ਜਿਸਨੂੰ ਪੁਲਿਸ ਭਗੌੜਾ ਘੋਸ਼ਿਤ ਕਰ ਚੁੱਕੀ ਹੈ, ਅਜੇ ਵੀ ਕਾਬੂ ਤੋਂ ਦੂਰ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਜਿੱਥੇ ਪੁਲਿਸ ਉਸਦੀ ਭਾਲ ਲਈ ਲਗਾਤਾਰ ਛਾਪੇ ਮਾਰ ਰਹੀ ਹੈ, ਓਥੇ ਹੀ ਡੀਸੀ ਖੁੱਲ੍ਹੇਆਮ ਜਨਤਕ ਸਮਾਗਮਾਂ ‘ਚ ਸ਼ਿਰਕਤ ਕਰਦਾ ਦੇਖਿਆ ਜਾ ਰਿਹਾ ਹੈ।
ਦੁਸਹਿਰੇ ਵਾਲੇ ਦਿਨ ਆਦਮਪੁਰ ਦੇ ਪੰਡਾਲ ਵਿੱਚ ਡੀਸੀ ਨੇ ਕਮੇਟੀ ਮੁਖੀ ਦੇ ਤੌਰ ‘ਤੇ ਪੂਰੇ ਪ੍ਰੋਗਰਾਮ ਦਾ ਪ੍ਰਬੰਧਨ ਕੀਤਾ। ਸਟੇਜ ‘ਤੇ ਉਸਦੇ ਨਾਲ ਆਪ ਆਗੂ ਪਵਨ ਕੁਮਾਰ ਟੀਨੂੰ ਵੀ ਮੌਜੂਦ ਸਨ। ਖ਼ਾਸ ਗੱਲ ਇਹ ਰਹੀ ਕਿ ਇਸ ਸਮਾਗਮ ਵਿੱਚ ਡੀਐਸਪੀ ਕੁਲਵੰਤ ਸਿੰਘ ਸੋਹਲ ਸਮੇਤ ਕਈ ਪੁਲਿਸ ਅਧਿਕਾਰੀ ਅਤੇ ਪਤਵੰਤਿਆਂ ਨੇ ਵੀ ਹਾਜ਼ਰੀ ਲਗਾਈ, ਜਿਨ੍ਹਾਂ ਦਾ ਡੀਸੀ ਨੇ ਸਨਮਾਨ ਵੀ ਕੀਤਾ।
ਇਸ ਘਟਨਾ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਜਿੱਥੇ ਇਕ ਪਾਸੇ ਪੁਲਿਸ ਦਾਅਵਾ ਕਰਦੀ ਹੈ ਕਿ ਉਹ ਦਵਿੰਦਰ ਡੀਸੀ ਨੂੰ ਫੜਨ ਲਈ ਕਈ ਵਾਰ ਛਾਪੇ ਮਾਰ ਚੁੱਕੀ ਹੈ, ਓਥੇ ਦੂਜੇ ਪਾਸੇ ਉਹੀ ਡੀਸੀ ਬਿਨਾ ਕਿਸੇ ਡਰ ਦੇ ਸਰਿਆਂ ਦੇ ਸਾਹਮਣੇ ਆ ਕੇ ਸਟੇਜ ਸਾਂਝਾ ਕਰਦਾ ਨਜ਼ਰ ਆ ਰਿਹਾ ਹੈ।