ਵਿਵਾਦਾਂ ਨਾਲ ਜਲੰਧਰ ਨਗਰ ਨਿਗਮ ਦਾ ਪੁਰਾਣਾ ਨਾਤਾ ਹੈ ਹੁਣ ਨਗਰ ਨਿਗਮ ਦੀ ਸ਼ਰਮਨਾਕ ਹਰਕਤ ਸਾਮਣੇ ਆਈ ਹੈ
ਜਲੰਧਰ ਦੇ ਪ੍ਰੇਮ ਨਗਰ ਦੇ ਇਕ 40 ਸਾਲ ਪੁਰਾਣੇ ਘਰ ਨੂੰ ਬੁੱਧਵਾਰ ਰਾਤ ਦੇ ਸੀਲ ਕਰ ਦਿੱਤਾ ਸੀਲਿੰਗ ਦੌਰਾਨ ਘਰ ਦੇ ਬਜਰੁਗ ਮਾਲਿਕ ਮਕਾਨ ਤੇ ਏਕ ਰਿਸ਼ਤੇਦਾਰ ਨੂੰ ਅੰਦਰ ਹੀ ਬੰਦ ਕਰ ਦਿੱਤਾ
ਰਾਤ ਦੇ ਹਨੇਰੇ ਵਿਚ ਇਹ ਵੀ ਨਹੀਂ ਦੇਖਿਆ ਕਿ ਅੰਦਰ ਕੋਈ ਮਾਜੂਦ ਤੇ ਨਹੀਂ
ਮਕਾਨ ਮਾਲਿਕ ਨੂੰ ਜਦੋਂ ਪਤਾ ਲੱਗਾ ਕਿ ਗੇਟ ਬਾਹਰ ਤੋਂ ਬੰਦ ਹੈ ਤਾਂ ਉਸਨੇ ਆਪਣੇ ਮੁੰਡੇ ਨੂੰ ਫੋਨ ਕੀਤਾ
ਬਜ਼ੁਰਗ ਦੇ ਮੁੰਡੇ ਨੇ ਮਾਮਲਾ ਮੇਅਰ ਵਿਨੀਤ ਧੀਰ ਤੇ ਜੁਆਇੰਟ ਕਮਿਸ਼ਨਰ ਸੁਮਨਦੀਪ ਕੌਰ ਦੇ ਧਿਆਨ ਵਿੱਚ ਲਿਆਂਦਾ
ਉਸ ਨੂੰ ਭਰੋਸਾ ਦਿੱਤਾ ਗਿਆ ਕਿ ਜਲਦੀ ਸੀਲ ਹਟਾ ਲਈ ਜਾਵੇਗੀ
ਪਰਿਵਾਰ ਵਾਲੇ ਅੰਦਰ ਫਸੇ ਮਾਲਿਕ ਨੂੰ ਗੇਟ ਦੇ ਥੱਲਿਓਂ ਦੀ ਰੋਟੀ ਦੇ ਰਹੇ ਹਨ
ਬਜ਼ੁਰਗ ਮਾਲਿਕ ਮਾਲਿਕ ਮਾਨ ਸਿੰਘ ਠਾਕੁਰ ਨੇ ਕਿਹਾ ਹੈ ਕਿ ਇਸ ਘਟਨਾ ਨੇ ਉਸਨੂੰ ਕੇ ਰੱਖ ਝੰਜੋੜ ਦਿੱਤਾ ਹੈ ਉਸਦਾ ਕਹਿਣਾਂ ਹੈ ਕਿ ਜਦੋਂ ਵੀ ਨਿਗਮ ਕੋਈ ਮਕਾਨ ਸੀਲ ਕਰਦਾ ਹੈ ਸਮਾਨ ਨੂੰ ਤੇ ਮਾਲਿਕ ਨੂੰ ਨਿੱਕਲ ਦਾ ਟਾਈਮ ਦਿੰਦਾ ਹੈ ਪਰ ਨਿਗਮ ਨੇ ਇਕ ਫੈਕਟਰੀ ਮਾਲਕ ਦੇ ਕਹਿਣ ਇਹ ਕਾਰਵਾਈ ਕੀਤੀ ਹੈ
ਇਸ ਘਟਨਾ ਨੇ ਸਾਬਿਤ ਕਰ ਦਿੱਤਾ ਹੈ ਜਲੰਧਰ ਦੀ ਅਫ਼ਸਰਸਾਹੀ ਕਿਦਾ ਬੇਲਗਾਮ ਹੋਈ ਪਈ ਹੈ