ਟਰੈਵਲ ਏਜੈਂਟਸ ‘ਚ ਹੜਕੰਪ ਮਚਾਉਂਦਿਆਂ ਜਲੰਧਰ ਪਰਸ਼ਾਸਨ ਨੇ ਵੱਡਾ ਕਦਮ ਚੁੱਕਿਆ ਹੈ। ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-ਤਹਿਤ ਜਲੰਧਰ ਦੀਆਂ 5 ਟਰੈਵਲ ਏਜੰਸੀਆਂ ਦੇ ਲਾਇਸੈਂਸ ਰੱਦ ਕਰ ਦਿੱਤੇ ਗਏ ਹਨ।
ਇਹ ਸਖ਼ਤ ਹੁਕਮ ਵਧੀਕ ਜ਼ਿਲ੍ਹਾ ਮੈਜਿਸਟਰੇਟ-ਕਮ-ਵਾਧੂ ਡਿਪਟੀ ਕਮਿਸ਼ਨਰ ਜਨਰਲ ਅਮਨਿੰਦਰ ਕੌਰ ਵਲੋਂ ਜਾਰੀ ਕੀਤੇ ਗਏ।
👉 ਜਿਹਨਾਂ ਏਜੰਸੀਆਂ ਦੇ ਲਾਇਸੈਂਸ ਰੱਦ ਹੋਏ:
ਕਰਤਾਰਪੁਰ ਦੀ ਬੈਂਸ ਟਰੈਵਲਜ਼ – (ਮਾਲਕਾ ਕੁਲਵਿੰਦਰ ਬੈਂਸ, ਆਰੀਆ ਨਗਰ)
ਸੋਢਲ ਰੋਡ ਸਥਿਤ ਐਮ.ਐਸ. ਇੰਟਰਪ੍ਰਾਈਜਿਜ਼ – (ਹਰਪ੍ਰੀਤ ਸਿੰਘ ਫਲੋਰਾ, ਬ੍ਰਿਜ ਨਗਰ)
ਮਿੱਠਾਪੁਰ ਰੋਡ ਦੀ ਗ੍ਰੇਸ ਇੰਟਰਨੈਸ਼ਨਲ – (ਸਾਹਿਲ ਜੁਨੇਜਾ, ਮਖਦੂਮਪੁਰਾ)
ਸਰਸਵਤੀ ਵਿਹਾਰ ਦੀ ਮੇਵੇਨਟਾਰ – (ਸੁਨੀਲ ਮਿੱਤਰ ਕੋਹਲੀ)
ਪਾਮ ਰੋਜ਼ ਵਰਲਡ ਟਰੇਡ ਸੈਂਟਰ ਦੀ ਕੇ.ਐਨ. ਸਹਿਗਲ ਐਂਡ ਕੰਪਨੀ – (ਕੈਲਾਸ਼ ਨਾਥ ਸਹਿਗਲ)
ਪਰਸ਼ਾਸਨ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਹੁਣ ਕਿਸੇ ਵੀ ਸ਼ਿਕਾਇਤ ਜਾਂ ਧੋਖਾਧੜੀ ਦੇ ਮਾਮਲੇ ਵਿੱਚ ਲਾਇਸੰਸੀ ਖ਼ੁਦ ਪੂਰੀ ਤਰ੍ਹਾਂ ਜਿੰਮੇਵਾਰ ਹੋਵੇਗਾ। ਸਿਰਫ਼ ਇਹ ਹੀ ਨਹੀਂ, ਪੀੜਤਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਵੀ ਏਜੰਸੀ ਮਾਲਕਾਂ ਨੂੰ ਹੀ ਕਰਨੀ ਪਵੇਗੀ।
⚡ ਇਸ ਕਾਰਵਾਈ ਨੇ ਜਲੰਧਰ ਦੀ ਟਰੈਵਲ ਇੰਡਸਟਰੀ ਵਿੱਚ ਹਲਚਲ ਮਚਾ ਦਿੱਤੀ ਹੈ। ਲੋਕਾਂ ਨੂੰ ਧੋਖੇ ਤੋਂ ਬਚਾਉਣ ਲਈ ਪਰਸ਼ਾਸਨ ਦਾ ਇਹ ਕਦਮ ਸਖ਼ਤੀ ਦਾ ਸਾਫ਼ ਸੰਦੇਸ਼ ਹੈ – “ਨਿਯਮ ਤੋੜਨ ਵਾਲਿਆਂ ਨੂੰ ਹੁਣ ਕੋਈ ਰਾਹਤ ਨਹੀਂ ਮਿਲੇਗੀ।”