ਵਿਦੇਸਾਂ ਵਿੱਚ ਰਹਿੰਦੇ ਭਾਰਤੀਆਂ ਲਈ ਆਏ ਦਿਨ ਮਾੜੀਆ ਖਬਰਾਂ ਆ ਰਹੀਆਂ ਹਨ ਅਮਰੀਕਾ ਤੋਂ ਬਾਦ ਹੁਣ ਆਸਟ੍ਰੇਲੀਆ ਵਿੱਚ ਵੀ ਰਹਿੰਦੇ ਗੈਰ ਕਾਨੂੰਨੀ ਪਰਵਾਸੀ ਪੰਜਾਬੀਆਂ ਦੀਆਂ ਮੁਸਕਲਾਂ ਵਧਦੀਆ ਜਾ ਰਹੀਆਂ ਹਨ
ਇਹੋ ਜਿਹਾ ਹੀ ਇਕ ਮਾਮਲਾ ਮੈਲਬੋਰਨ ਵਿਚ ਰਹਿੰਦੇ ਪੰਜਾਬੀ ਪਰਿਵਾਰ ਨਾਲ ਸਾਮ੍ਹਣੇ ਆਇਆ ਹੈ ਪੰਜਾਬੀ ਜੋੜੇ ਸਟੀਫ਼ਨ ਸਿੰਘ ਤੇ ਅਮਨਦੀਪ ਕੌਰ ਦੇ ਲਈ ਵੱਡੀ ਮੁਸੀਬਤ ਖੜ੍ਹੀ ਹੋ ਗਈ ਹੈ ਪ੍ਰਸ਼ਾਸ਼ਨ ਨੇ ਉਨ੍ਹਾਂ ਨੂੰ ਨਵੰਬਰ ਤੱਕ ਮੁਲਕ ਛੱਡਣ ਦਾ ਹੁਕਮ ਸੁਣਾ ਦਿੱਤਾ ਹੈ
ਹਾਲਾਂਕਿ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਨ੍ਹਾਂ ਦਾ 12 ਸਾਲ਼ਾ ਪੁੱਤਰ ਆਸਟ੍ਰੇਲੀਆ ਵਿੱਚ ਰਹਿ ਸਕਦਾ ਹੈ
ਜਿਕਰਯੋਗ ਹੈ ਕਿ ਇਹ ਜੋੜਾ 2009 ਵਿਚ ਆਸਟ੍ਰੇਲੀਆ ਆਇਆ ਸੀ ਉਦੋਂ ਤੋਂ ਪੀ.ਆਰ ਦੇ ਉਡੀਕ ਵਿਚ ਬ੍ਰਿਜਿੰਗ ਵੀਜ਼ਾ ਤੇ ਰਹਿ ਰਿਹਾ ਸੀ ਇਨ੍ਹਾਂ ਦੇ ਪੁੱਤਰ ਅਭੀਜੋਤ ਦਾ ਜਨਮ ਆਸਟਰੇਲੀਆ ਵਿਚ ਹੋਇਆ ਸੀ ਇਸ ਕਰਕੇ ਉਸ ਨੂੰ ਆਸਟ੍ਰੇਲੀਆ ਵਿੱਚ ਰਹਿਣ ਦੀ ਇਜ਼ਾਜਤ ਦਿੱਤੀ ਗਈ ਹੈ
ਪਰ 12 ਸਾਲ ਦੇ ਪੁੱਤਰ ਨੂੰ ਉਹ ਇਕੱਲਿਆ ਵਿਦੇਸ਼ ਵਿਚ ਕਿਦਾ ਛੱਡ ਕੇ ਆ ਸਕਦੇ ਹਨ