ਜਲੰਧਰ ਤੋਂ ਇਸ ਵੇਲੇ ਵੱਡੀ ਖ਼ਬਰ ਆ ਰਹੀ ਹੈ ਆਦਮਪੁਰ ਨੇੜਲੇ ਪਿੰਡ ਹਰੀਪੁਰ ਵਿਚ ਦਿਹਾਤੀ ਪੁਲੀਸ ਵੱਲੋਂ ਇਕ ਬਦਮਾਸ਼ ਦਾ ਇਨਕਾਉਂਟਰ ਕੀਤਾ ਗਿਆ ਜਿਸ ਵਿਚ ਬਦਮਾਸ਼ ਜ਼ਖਮੀ ਹੋ ਗਿਆ ਤੇ ਉਸ ਨੂੰ ਹਸਪਤਾਲ ਲਜਾਇਆ ਗਿਆ ਹੈ
ਪੁਲੀਸ ਦੇ ਉਚ ਅਧਿਕਾਰੀ ਵੀ ਮੌਕੇ ਤੇ ਮਜੂਦ ਹਨ
ਪੁਲੀਸ ਨੂੰ ਕਿਸੇ ਨੇ ਬਦਮਾਸ਼ ਦੇ ਆਉਣ ਬਾਰੇ ਗੁਪਤ ਸੂਚਨਾ ਦਿੱਤੀ ਸੀ ਪੁਲੀਸ ਨੇ ਹਰੀਪੁਰ ਕੋਲ ਨਾਕਾ ਲਗਾ ਦਿੱਤਾ ਸੀ
ਜਦ ਬਦਮਾਸ਼ ਮੋਟਰ ਸਾਇਕਲ ਤੇ ਆਇਆ ਤਾਂ ਉਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਤਾ ਬਦਮਾਸ਼ ਨੇ ਪੁਲੀਸ ਗੋਲੀ ਚਲਾ ਦਿੱਤੀ
ਜਵਾਬੀ ਫਾਇਰਿੰਗ ਵਿਚ ਬਦਮਾਸ਼ ਜ਼ਖਮੀ ਹੋ ਗਿਆ
ਪੁਲੀਸ ਕੁਝ ਦੇਰ ਵਿੱਚ ਇਸ ਮਾਮਲੇ ਦਾ ਖੁਲਾਸਾ ਕਰੇਗੀ