ਕੈਨੇਡਾ ਦੇ ਓਨਟਾਰੀਓ ਵਿਚ ਰਹਿੰਦੀ ਇਕ ਪੰਜਾਬੀ ਕੁੜੀ ਦਾ ਬੇਰਹਮੀ ਨਾਲ ਕਤਲ ਕਰ ਦਿੱਤਾ ਗਿਆ
ਪੰਜਾਬ ਦੇ ਸੰਗਰੂਰ ਦੀ ਰਹਿਣ ਵਾਲੀ 27 ਸਾਲ਼ਾ ਅਮਨਪ੍ਰੀਤ ਕੌਰ ਸੈਣੀ ਦਾ ਓਨਟਾਰੀਓ ਦੇ ਲਿੰਕਨ ਵਿਚ ਕਤਲ ਕਰ ਦਿੱਤਾ ਗਿਆ
ਕੈਨੇਡਾ ਪੁਲੀਸ ਨੇ ਇਸ ਮਾਮਲੇ ਵਿਚ ਇਕ ਪੰਜਾਬੀ ਮੁੰਡੇ ਮਨਪ੍ਰੀਤ ਸਿੰਘ ਦੇ ਖ਼ਿਲਾਫ ਕਤਲ ਦਾ ਮਾਮਲਾ ਦਰਜ ਕਰ ਉਸ ਦੀ ਭਾਲ ਸ਼ਰੂ ਕਰ ਦਿੱਤਾ ਹੈ
ਅਮਨਪ੍ਰੀਤ ਕੌਰ ਕੈਨੇਡਾ ਦੇ ਇਕ ਹਸਪਤਾਲ ਵਿਚ ਕੰਮ ਕਰਦੀ ਸੀ ਤੇ ਜਲਦ ਹੀ ਉਸ ਦੀ PR ਆਉਣ ਵਾਲੀ ਸੀ
ਅਮਨਪ੍ਰੀਤ ਦੇ ਪਿਤਾ ਇੰਦਰਜੀਤ ਸਿੰਘ ਨੇ ਦੱਸਿਆ ਕਿ 20 ਤਰੀਕ ਨੂੰ ਮੇਰੀ ਬੇਟੀ ਕੈਨੇਡਾ ਵਿਚ ਲਾਪਤਾ ਹੋ ਤੋ ਬਾਅਦ ਇਸ ਦੀ ਰਿਪੋਰਟ ਪੁਲੀਸ ਕੋਲ ਦਰਜ ਕਰਵਾਈ ਗਈ ਸੀ
ਦੋ ਦਿਨ ਬਾਅਦ ਉਸ ਦੀ ਲਾਸ਼ ਲਿੰਕਨ ਦੇ ਇਕ ਪਾਰਕ ਵਿਚ ਮਿਲੀ ਅਮਨਪ੍ਰੀਤ ਦੇ ਸਰੀਰ ਤੇ ਸੱਟਾ ਦੇ ਨਿਸ਼ਾਨ ਸਨ
ਪੁਲੀਸ ਦਾ ਕਹਿਣਾਂ ਹੈ ਕਿ ਇਹ ਟਾਰਗੇਟ ਕਿੱਲਿੰਗ ਦਾ ਮਾਮਲਾ ਹੈ ਪਰ ਅਜੇ ਕਤਲ ਕਰਨ ਵਜਹ ਅਜੇ ਸਾਮ੍ਹਣੇ ਨਹੀਂ ਆਈ

