ਦੀਵਾਲੀ ਦੀ ਰਾਤ ਤਰਨਤਾਰਨ ਦੇ ਪਿੰਡ ਧਾਗਾਣਾ ਵਿਚ ਸਾਬਕਾ ਕਾਂਗਰਸੀ ਸਰਪੰਚ ਨੇ ਸੁਖਵਿੰਦਰ ਸਿੰਘ ਨੇ ਆਪਣੇ ਗਵਾਂਡ ਵਿਚ ਰਹਿੰਦੀ ਮਹਿਲਾ ਆਪ ਆਗੂ ਪੰਚਾਇਤ ਮੈਂਬਰ ਮਨਦੀਪ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ
ਮਾਮਲੇ ਦੀ ਜਾਣਕਾਰੀ ਦਿੰਦਿਆਂ ਹੋਇਆ ਡੀਐਸਪੀ ਪੱਟੀ ਲਵਕੇਸ਼ ਸੈਣੀ ਨੇ ਦੱਸਿਆ ਕਿ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਦੀਵਾਲੀ ਦੇ ਮੌਕੇ ਤੇ ਆਪਣੇ ਘਰ ਦੇ ਬਾਹਰ ਟਰੈਕਟਰ ਤੇ ਉੱਚੀ ਅਵਾਜ਼ ਵਿੱਚ ਗਾਣੇ ਚਲਾ ਰਿਹਾ ਸੀ ਜਿਸ ਦਾ ਉਸਦੇ ਗਵਾਂਡ ਰਹਿੰਦੇ ਜਤਿੰਦਰ ਸਿੰਘ ਤੇ ਉਸ ਦੇ ਪਰਿਵਾਰ ਵਾਲਿਆਂ ਨੇ ਵਿਰੋਧ ਕੀਤਾ
ਤਾਂ ਸਰਪੰਚ ਸੁਖਵਿੰਦਰ ਸਿੰਘ ਨੇ ਗੁਸੇ ਵਿਚ ਆਪਣੀ 12 ਬੋਰ ਦੀ ਰਾਇਫਲ ਨਾਲ ਜਤਿੰਦਰ ਸਿੰਘ ਤੇ ਫਾਈਰ ਕਰ ਦਿੱਤਾ ਜੋਂ ਜਤਿੰਦਰ ਸਿੰਘ ਦੀ ਪਤਨੀ ਮਨਦੀਪ ਕੌਰ ਨੂੰ ਜਾ ਲੱਗਾ
ਜ਼ਖਮੀ ਹਾਲਤ ਵਿਚ ਮਨਦੀਪ ਨੂੰ ਪੱਟੀ ਦੇ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਤੋਂ ਗਈ
- ਪੁਲੀਸ ਦੋਸ਼ੀ ਸੁਖਵਿੰਦਰ ਸਿੰਘ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ

