ਪੰਜਾਬ ਦੇ ਡੇਰਾਬੱਸੀ ਵਿਚ ਨਸ਼ੇ ਵਿੱਚ ਧੁੱਤ ਇਕ ਕਲਯੁਗੀ ਪੋਤੇ ਨੇ ਚਾਕੂ ਮਾਰ ਕੇ ਆਪਣੀ 85 ਸਾਲ ਦੀ ਦਾਦੀ ਦਾ ਕਤਲ ਕਰ ਦਿੱਤਾ
ਕਤਲ ਕਰਨ ਤੋਂ ਬਾਅਦ ਉਸਨੇ ਮ੍ਰਿਤਕ ਦੇਹ ਨੂੰ ਗੈਸ ਸਿਲੰਡਰ ਦੇ ਉਪਰ ਰੱਖ ਕੇ ਚਾਦਰ ਨਾਲ ਢੱਕ ਕੇ ਭੱਜ ਗਿਆ ਮ੍ਰਿਤਕ ਦਾਦੀ ਦਾ ਨਾਮ ਗੁਰਬਚਨ ਕੌਰ ਸੀ
ਦੋਸ਼ੀ ਦੀ ਪਹਿਚਾਣ ਆਸ਼ੀਸ਼ ਕੁਮਾਰ ਵਜੋਂ ਹੋਈ ਆਸ਼ੀਸ਼ ਦੀ ਮਾਂ ਸਕੂਲ ਵਿੱਚ ਟੀਚਰ ਹੈ ਜਦੋਂ ਉਹ ਸਕੂਲ ਤੋਂ ਛੁੱਟੀ ਤੋਂ ਬਾਅਦ ਘਰ ਆਈ ਤਦ ਉਸਨੂੰ ਘਟਨਾ ਦਾ ਪਤਾ ਲੱਗਾ
ਆਸ਼ੀਸ਼ ਸ਼ਰਾਬ ਪੀਣ ਦਾ ਆਦੀ ਸੀ ਬੇਰੋਜ਼ਗਾਰ ਹੋਣ ਕਾਰਨ ਉਹ ਅਕਸਰ ਘਰ ਵਿੱਚ ਕਲੇਸ਼ ਕਰਦਾ ਰਹਿੰਦਾ ਸੀ
ਉਸ ਦੇ ਭਰਾ ਦਾ ਕਹਿਣਾ ਹੈ ਕਿ ਇਕ ਲੜਕੀ ਦੇ ਨਾਲ break-up ਹੋਣ ਤੋਂ ਬਾਅਦ ਉਹ ਨਸ਼ੇ ਦਾ ਆਦੀ ਹੋ ਗਿਆ ਸੀ
ਪੁਲੀਸ ਨੇ ਆਰੋਪੀ ਮੁੰਡੇ ਨੂੰ ਗਿਰਫ਼ਤਾਰ ਕਰ ਲਿਆ ਹੈ