26.7 C
Jalandhar
Saturday, October 18, 2025

Eastwood Village ਵਿੱਚ ਹੁਲੜਬਾਜ਼ ਨੌਜਵਾਨਾਂ ਨੇ ਬਾਊਂਸਰ ਨੂੰ ਮਾਰੀ ਗੋਲੀ, ਮੌਕੇ ‘ਤੇ ਦਹਿਸ਼ਤ ਦਾ ਮਾਹੌਲ

👉 Eastwood Village ਵਿੱਚ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਕੁੱਝ ਹੁਲੜਬਾਜ਼ ਨੌਜਵਾਨਾਂ ਨੇ Eastwood ਦੇ ਇਕ ਬਾਉਂਸਰ ਨੂੰ ਹੀ ਗੋਲੀ ਮਾਰ ਦਿੱਤੀ। ਦਰਅਸਲ ਜਲੰਧਰ-ਫਗਵਾੜਾ ਹਾਈਵੇ ‘ਤੇ ਸ਼ਾਮ ਦੇ ਵੇਲੇ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ Eastwood Village ‘ਚ ਕੁਝ ਨੌਜਵਾਨ ਹੱਲੜਬਾਜ਼ੀ ਕਰ ਰਹੇ ਸਨ। ਡਿਊਟੀ ‘ਤੇ ਤਾਇਨਾਤ ਸੁਰੱਖਿਆ ਕਰਮੀ (ਬਾਊਂਸਰ) ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਤਾਂ ਝਗੜਾ ਇੰਨ੍ਹਾਂ ਵੱਧ ਗਿਆ ਕਿ ਗੁੱਸੇ ‘ਚ ਇਕ ਨੌਜਵਾਨ ਨੇ (ਬਾਊਂਸਰ) ‘ਤੇ ਗੋਲੀ ਚਲਾ ਦਿੱਤੀ।

 

ਗੋਲੀ ਲੱਗਣ ਨਾਲ ਸੁਰੱਖਿਆ ਕਰਮੀ ਗੰਭੀਰ ਜ਼ਖਮੀ ਹੋ ਗਿਆ, ਜਿਸਦੀ ਪਛਾਣ ਫਗਵਾੜਾ ਦੇ ਰਹਿਣ ਵਾਲੇ ਸੰਦੀਪ ਵਜੋਂ ਹੋਈ ਹੈ।ਜਦਕਿ ਹਮਲਾਵਰ ਦੀ ਪਛਾਣ ਤਲਹਣ ਦੇ ਰਹਿਣ ਵਾਲੇ ਸੁੱਖਾ ਵਜੋਂ ਦੱਸੀ ਜਾ ਰਹੀ ਹੈ।

 

ਮੌਕੇ ਤੇ ਮੌਜੂਦ ਲੋਕਾਂ ਅਨੁਸਾਰ, ਗੋਲੀ ਚਲਾਉਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ CCTV ਫੁਟੇਜ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਦੋਸ਼ੀਆਂ ਦੀ ਪੂਰੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ।

Related Articles

Stay Connected

0FansLike
0FollowersFollow
0SubscribersSubscribe
- Advertisement -spot_img

Latest Articles