*ਕੁਲਦੀਪ ਸ਼ਰਮਾ*
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1406/22ਬੀ ਚੰਡੀਗੜ੍ਹ ਨਾਲ ਸਬੰਧਤ ਜੰਗਲਾਤ ਕਾਮਿਆਂ ਦੀ ਸਿਰਮੌਰ ਅਤੇ ਸੰਘਰਸਸ਼ੀਲ ਜੰਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਅਮਰੀਕ ਸਿੰਘ ਗੜਸੰਕਰ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਇਸ ਮੀਟਿੰਗ ਦੀ ਕਾਰਵਾਈ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਕੀਤੀ।
ਜਸਵੀਰ ਸਿੰਘ ਸੀਰਾ, ਅਮਨਦੀਪ ਸਿੰਘ ਛੱਤ ਵਿਰਸਾ ਸਿੰਘ ਚਹਿਲ ਰਣਜੀਤ ਸਿੰਘ ਅਤੇ ਸਤਨਾਮ ਸੰਗਰੂਰ ਨੇ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਕੰਮ ਕਰਦੇ ਡੇਲੀਵੇਜ ਕਾਮਿਆਂ ਨੂੰ ਪੰਜਾਬ ਸਰਕਾਰ ਨੇ 30 ਜੁਲਾਈ 2025 ਨੂੰ ਚੰਡੀਗੜ੍ਹ ਵਿਖੇ ਨਿਯੁਕਤੀ ਪੱਤਰ ਦੇਕੇ ਪੱਕਿਆਂ ਕੀਤਾ ਗਿਆ ਸੀ, ਪ੍ਰੰਤੂ ਇਨ੍ਹਾਂ ਮੁਲਾਜ਼ਮਾਂ ਨੂੰ ਪੱਕਿਆ ਹੋਇਆ ਨੂੰ ਤਕਰੀਬਨ ਤਿੰਨ ਮਹੀਨੇ ਹੋ ਗਏ ਹਨ, ਪਰ ਇਨ੍ਹਾਂ ਨੂੰ ਹੁਣ ਤੱਕ ਇਕ ਵੀ ਤਨਖ਼ਾਹ ਨਹੀਂ ਪ੍ਰਾਪਤ ਹੋਈ। ਇਹ ਮੁਲਾਜ਼ਮ ਨਾ ਹੁਣ ਕੱਚਿਆਂ ਚ ਆ ਰਹੇ ਹਨ ਅਤੇ ਨਾ ਹੀ ਪੱਕਿਆਂ ਚ। ਇਨ੍ਹਾਂ ਨੂੰ ਅਪਣੇ ਪਰਿਵਾਰਾਂ ਦਾ ਗੁਜਾਰਾਂ ਕਰਨਾ ਮੁਸ਼ਕਿਲ ਹੋ ਗਿਆ ਹੈ। ਇਸ ਦੇ ਨਾਲ ਹੀ ਜਿਹੜੇ ਅਨਪੜ੍ਹ ਕਾਮੇ ਪੱਕੇ ਹੋਣ ਤੋਂ ਰਹਿ ਗਏ ਹਨ, ਉਹ ਵੀ ਸਾਰੇ ਕਾਮੇ ਇਸ ਵਾਰ ਕਾਲੀ ਦੀਵਾਲੀ ਮਨਾਉਣਗੇ ।
ਬਲਵੀਰ ਤਰਨਤਾਰਨ ਰਵੀ ਲੁਧਿਆਣਾ ਸੁਲੱਖਣ ਮੌਹਲੀ ਸੁਖਦੇਵ ਜਲੰਧਰ ਰਵੀਕਾਂਤ ਰੋਪੜ ਪਵਨ ਹੁਸ਼ਿਆਰਪੁਰ ਅਤੇ ਬੱਬੂ ਮਾਨਸਾ ਨੇ ਮੀਟਿੰਗ ਦੌਰਾਨ ਕਿਹਾ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ 2022 ਦੀਆਂ ਚੋਣਾਂ ਸਮੇਂ ਵਾਅਦਾ ਕਰਕੇ ਆਈ ਸੀ, ਕਿ ਅਸੀਂ ਘੱਟੋ-ਘੱਟ ਉਜਰਤਾਂ ਦੇ ਵਿੱਚ ਇਸ ਪ੍ਰਕਾਰ ਦਾ ਵਾਧਾ ਕਰਾਂਗੇ, ਜੋ ਪਿਛਲੀਆਂ ਸਰਕਾਰਾਂ ਨੇ ਕਦੇ ਨਹੀਂ ਕੀਤਾ। ਪਰ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਅਤੇ ਮੁਲਾਜ਼ਮਾਂ ਨਾਲ ਵਾਅਦਾ ਖਿਲਾਫ਼ੀ ਕੀਤੀ ਹੈ। ਜਿਸ ਦਾ ਜਵਾਬ ਜੰਗਲਾਤ ਦੇ ਕਾਮੇ ਇਸ ਵਾਰ ਕਾਲੀ ਦਿਵਾਲੀ ਮਨਾਕੇ ਅਤੇ 2027 ਦੀਆਂ ਚੋਣਾਂ ਚ ਸਰਕਾਰ ਨੂੰ ਵੋਟਾਂ ਰਾਹੀ ਦੇਣਗੇ ਜਵਾਬ ।