ਜਲੰਧਰ ਦੇ ਥਾਣਾ ਫਿਲੌਰ ਦੇ ਐਸਐਚਓ ਭੂਸ਼ਣ ਕੁਮਾਰ ਦੀ ਇਕ ਮਹਿਲਾ ਨਾਲ ਆਡੀਓ ਵਾਇਰਲ ਹੋਣ ਤੋਂ ਬਾਅਦ ਜਿਸ ਵਿਚ ਉਹ ਇਕ ਮਹਿਲਾ ਨੂੰ ਆਪਣੇ ਸਰਕਾਰੀ ਘਰ ਵਿਚ ਇੱਕਲੇ ਆਉਣ ਲਈ ਕਹਿਣ ਰਿਹਾ ਸੀ ਉਸ ਦਾ ਪੰਜਾਬ ਮਹਿਲਾ ਆਯੋਗ ਨੇ ਸਖ਼ਤ ਨੋਟਿਸ ਲੈਂਦਿਆਂ ਜਲੰਧਰ ਦਿਹਾਤੀ ਦੇ ਐਸਐਸਪੀ ਨੂੰ ਨੋਟਿਸ ਜਾਰੀ ਕੀਤਾ ਹੈ
ਮਹਿਲਾਂ ਆਯੋਗ ਨੇ ਕਿਹਾ ਹੈ ਡੀਐਸਪੀ ਰੈਂਕ ਦਾ ਅਧਿਕਾਰੀ ਐਸਐਚਓ ਭੂਸ਼ਣ ਕੁਮਾਰ ਤੇ ਤਰੁਤ ਕਾਰਵਾਈ ਕਰੇ ਤੇ ਸਬੰਧਿਤ ਡੀਐਸਪੀ ਨੂੰ ਹਦਾਇਤ ਕੀਤੀ ਜਾਵੇ ਕਿ ਉਹ ਐਸਐਚਓ ਦੇ ਖ਼ਿਲਾਫ ਕੀਤੀ ਕਰਵਾਈ ਦੀ ਰਿਪੋਰਟ ਲੈਕੇ ਦੋਨੋ ਪਾਰਟੀਆ ਸਮੇਤ ਮਹਿਲਾ ਆਯੋਗ ਦੇ ਦਫਤਰ 13 ਅਕਤੂਬਰ ਨੂੰ 11 ਵਜੇ ਤੱਕ ਹਾਜ਼ਿਰ ਹੋਏ
ਦਸ ਦਈਏ ਕਿ ਐਸਐਚਓ ਭੂਸ਼ਣ ਕੁਮਾਰ ਤੇ ਇੱਕ ਮਹਿਲਾ ਨੇ ਆਪਣੀ ਬੇਟੀ ਨਾਲ ਅਸ਼ਲੀਲ ਹਰਕਤਾਂ ਕਰਨ ਦਾ ਆਰੋਪ ਲਗਾਇਆ ਸੀ ਜਦੋਂ ਉਹ ਆਪਣੀ ਬੇਟੀ ਨਾਲ ਰੇਪ ਹੋਣ ਤੋਂ ਬਾਅਦ ਥਾਣੇ ਵਿਚ ਰਿਪੋਰਟ ਦਰਜ਼ ਕਰਵੋਣ ਲਈ ਗਈ ਉਸ ਤੋਂ ਬਾਦ ਐਸਐਚਓ ਭੂਸ਼ਣ ਕੁਮਾਰ ਉਸ ਨੂੰ ਆਪਣੇ ਸਰਕਾਰੀ ਘਰ ਵਿੱਚ ਇੱਕਲੇ ਆਉਣ ਲਈ ਕਹਿਣ ਲੱਗਾ
