ਵਿਧਾਨ ਸਭਾ ਸੈਸ਼ਨ ਦੇ ਦੂਜੇ ਦਿਨ ਅੱਜ ਹਾਊਸ ਦਾ ਮਾਹੌਲ ਉਸ ਵੇਲੇ ਤਪ ਗਿਆ ਜਦੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ’ਤੇ ਭਾਰੀ-ਭਰਕਮ ਦੋਸ਼ਾਂ ਦੀ ਬੌਛਾਰ ਕਰ ਦਿੱਤੀ।
ਬਾਜਵਾ ਨੇ ਸਪੀਕਰ ਸਾਹਮਣੇ ਖੜ੍ਹ ਕੇ ਦਾਅਵਾ ਕੀਤਾ ਕਿ ਚੀਮਾ ਨੇ ਪੰਜਾਬ ਦੀ ਹਰ ਡਿਸਟਲਰੀ ਤੋਂ ਸਵਾ ਕਰੋੜ ਰੁਪਏ ਵਸੂਲੇ ਹਨ। ਬਾਜਵਾ ਦੇ ਸ਼ਬਦਾਂ ਵਿਚ – “ਚੀਮਾ ਸਾਲਾਨਾ ਘੱਟੋ-ਘੱਟ 30 ਕਰੋੜ ਰੁਪਏ ਦੀ ਰਿਸ਼ਵਤ ਡਿਸਟਲਰੀਆਂ ਤੋਂ ਹੜਪ ਕਰਦੇ ਹਨ। ਇਹ ਭ੍ਰਿਸ਼ਟਾਚਾਰ ਦੀ ਸਭ ਤੋਂ ਵੱਡਾ ਖੇਡ ਹੈ।”
ਇਸ ਤੋਂ ਵੀ ਅੱਗੇ ਵਧਦੇ ਹੋਏ ਬਾਜਵਾ ਨੇ ਇਹ ਧਮਾਕੇਦਾਰ ਦੋਸ਼ ਲਗਾਇਆ ਕਿ ਚੀਮਾ ਦੇ ਭਾਜਪਾ ਨਾਲ ਅੰਦਰੂਨੀ ਸੰਬੰਧ ਹਨ। ਬਾਜਵਾ ਨੇ ਕਿਹਾ – “ਇਹੀ ਕਾਰਨ ਹੈ ਕਿ ਕੇਂਦਰੀ ਏਜੰਸੀਆਂ ਨੇ ਅਜੇ ਤਕ ਚੀਮਾ ਵੱਲ ਤੱਕਿਆ ਵੀ ਨਹੀਂ। ਉਹਨਾਂ ਨੂੰ ਰਾਜਨੀਤਿਕ ਛਤਰੀ ਹਾਸਲ ਹੈ।”