ਜਲੰਧਰ ਦੇ ਸ਼ਿਵ ਨਗਰ ਇਲਾਕੇ ਵਿੱਚ ਇੱਕ ਪਰਿਵਾਰ ਨੂੰ ਔਨਲਾਈਨ ਵੈੱਬਸਾਈਟ ਰਾਹੀਂ ਬਲੱਡ ਟੈਸਟ ਲਈ ਕਰਮਚਾਰੀ ਬੁਲਾਉਣਾ ਬਹੁਤ ਮਹਿੰਗਾ ਪੈ ਗਿਆ। ਜੋ ਵਿਅਕਤੀ ਬਲੱਡ ਸੈਂਪਲ ਲੈਣ ਆਇਆ ਸੀ, ਉਸਨੇ ਘਰ ਦੀ ਇੱਜ਼ਤ ਨਾਲ ਖਿਲਵਾੜ ਕਰਨ ਦੀ ਘਿਨੌਣੀ ਕੋਸ਼ਿਸ਼ ਕੀਤੀ।
ਪਰਿਵਾਰਕ ਮੈਂਬਰਾਂ ਅਨੁਸਾਰ, ਘਰ ਵਿੱਚ ਜਿਵੇਂ ਹੀ ਬਲੱਡ ਸੈਂਪਲ ਲੈਣ ਲਈ ਨੌਜਵਾਨ ਆਇਆ, ਉਸਨੇ ਟੈਸਟ ਮੁਕਾਉਣ ਤੋਂ ਬਾਅਦ ਬਾਥਰੂਮ ਜਾਣ ਦੀ ਇਜਾਜ਼ਤ ਮੰਗੀ। ਪਰ ਇਸ ਦੌਰਾਨ ਘਰ ਦੇ ਹੀ ਇੱਕ ਹੋਰ ਬਾਥਰੂਮ ਵਿੱਚ ਮਹਿਲਾ ਕੱਪੜੇ ਬਦਲ ਰਹੀ ਸੀ। ਮੌਕਾ ਵੇਖਦਿਆਂ, ਉਸ ਸ਼ਖਸ ਨੇ ਚੁੱਪਚਾਪ ਮੋਬਾਈਲ ਕੱਢਿਆ ਅਤੇ ਔਰਤ ਦੀ ਅਸ਼ਲੀਲ ਵੀਡੀਓ ਬਣਾਉਣ ਲੱਗ ਪਿਆ।ਜਦੋਂ ਮਹਿਲਾ ਨੂੰ ਇਸ ਦੀ ਖਬਰ ਹੋਈ, ਉਹ ਰੋਲ ਪਾਉਣ ਲੱਗ ਪਈ। ਘਰ ਦੇ ਮੈਂਬਰ ਤੁਰੰਤ ਇਕੱਠੇ ਹੋਏ ਅਤੇ ਉਸ ਵਿਅਕਤੀ ਨੂੰ ਬਾਥਰੂਮ ਤੋਂ ਬਾਹਰ ਆਉਣ ਲਈ ਕਿਹਾ। ਪਰ ਉਹ ਜ਼ਿੱਦ ਨਾਲ ਅੰਦਰ ਹੀ ਰਿਹਾ। ਆਖ਼ਿਰਕਾਰ ਪਰਿਵਾਰਕ ਮੈਂਬਰਾਂ ਨੇ ਹਿੰਮਤ ਦਿਖਾਈ ਅਤੇ ਉਸਨੂੰ ਬਾਹਰ ਕੱਢ ਲਿਆ। ਜਦੋਂ ਉਸਦਾ ਮੋਬਾਈਲ ਚੈੱਕ ਕੀਤਾ ਗਿਆ ਤਾਂ ਉਸ ਵਿੱਚੋਂ ਔਰਤ ਦੀ ਅਸ਼ਲੀਲ ਵੀਡੀਓ ਬਰਾਮਦ ਹੋਈ।ਦੋਸ਼ੀ ਦੀ ਪਛਾਣ ਗੁਰਸ਼ਰਨ, ਵਾਸੀ ਮਿੱਠਾਪੁਰ ਵਜੋਂ ਹੋਈ ਹੈ। ਹੈਰਾਨੀਜਨਕ ਗੱਲ ਇਹ ਰਹੀ ਕਿ ਗੁਰਸ਼ਰਨ ਨੇ ਆਪਣੀ ਗਲਤੀ ਮੰਨਦੇ ਹੋਏ ਕਬੂਲ ਕਰ ਲਿਆ ਕਿ ਉਸਨੇ ਵੀਡੀਓ ਬਣਾਈ ਹੈ। ਉਸਨੇ ਵੀਡੀਓ ਡਿਲੀਟ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਅਸਫਲ ਰਿਹਾ।