ਵਿਨੈਪਾਲ ਜੈਦ
ਇਹ ਕੀ ਚੱਲ ਰਿਹਾ ਹੈ ਪੰਜਾਬ ‘ਚ? ਇਹ ਸਮਝਣ ‘ਚ ਪੰਜਾਬ ਦੇ ਨਾਲ-ਨਾਲ ਦੇਸ਼ ਦੀਆਂ ਖੁਫ਼ੀਆ ਏਜੰਸੀਆਂ ਵੀ ਫੇਲ ਸਾਬਤ ਹੋ ਰਹੀਆਂ ਹਨ। ਬੀਤੀ ਸ਼ਾਮ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਦੇ ਇਕ ਘਰ ‘ਚ ਧਮਾਕਾ ਹੋਇਆ, ਜਿਸ ‘ਚ ਕਾਨੂੰਨ ਦੀ ਪੜਾਈ ਕਰ ਰਿਹਾ ਗੁਰਪ੍ਰੀਤ ਸਿੰਘ ਜਖਮੀ ਹੋ ਗਿਆ। ਬਠਿੰਡਾ ਪੁਲਿਸ ਨੂੰ ਇਸ ਧਮਾਕੇ ਦੀ ਖ਼ਬਰ ਉਸ ਵੇਲੇ ਮਿਲੀ ਜਦੋਂ ਹਸਪਤਾਲ ਪ੍ਰਬੰਧਕਾਂ ਨੇ ਥਾਣੇ ਨੂੰ ਸੂਚਨਾ ਦਿੱਤੀ।
ਬੰਬ ਧਮਾਕੇ ਦੀ ਖ਼ਬਰ ਮਿਲਦੇ ਹੀ ਪੁਲਿਸ ਦੇ ਹੱਥ-ਪੈਰ ਫੁੱਲ ਗਏ। ਕਿਹਾ ਜਾਂਦਾ ਹੈ ਕਿ ਜ਼ਖਮੀ ਗੁਰਪ੍ਰੀਤ YouTube ਦੇਖ ਕੇ ਬੰਬ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਧਮਾਕੇਦਾਰ ਸਮੱਗਰੀ ਦੀ ਚਪੇਟ ‘ਚ ਆ ਗਿਆ। ਗੁਰਪ੍ਰੀਤ ਦੇ ਪਿਤਾ ਜਗਤਾਰ ਸਿੰਘ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਅਤੇ ਘਰ ਦਾ ਖਲਾਰਾ ਸਮੇਟਣ ਲੱਗੇ ਤਾਂ ਦੁਬਾਰਾ ਧਮਾਕਾ ਹੋ ਗਿਆ ਅਤੇ ਉਹ ਵੀ ਜਖਮੀ ਹੋ ਗਏ।
ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਨੇ ਅੱਜ ਕਠੂਆ ਜਾਣਾ ਸੀ। ਪੁਲਿਸ ਉਸ ਦੇ ਮੋਬਾਈਲ ਦੀ ਜਾਂਚ ਵਿਚ ਜੁੱਟ ਗਈ ਹੈ। ਵੱਡਾ ਸਵਾਲ ਇਹ ਹੈ ਕਿ ਕੀ ਪੰਜਾਬ ‘ਚ ਸਲੀਪਰ ਸੈਲ ਕਾਇਮ ਹੋ ਰਹੇ ਹਨ?