ਜਲੰਧਰ ਦੇ ਭਾਰਗੋ ਕੈਂਪ ਵਿੱਚ ਵਿਜੇ ਜਵੈਲਰ ਡਕੈਤੀ ਦੇ ਤਿੰਨੋਂ ਮੁਲਜ਼ਮਾਂ ਨੂੰ ਜਾਲੰਧਰ ਕਮਿਸ਼ਨਰੇਟ ਪੁਲਸ ਨੇ ਅਜਮੇਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ ਮੁਜਰਮਾਂ ਦੀ ਪਛਾਣ ਕੁਸ਼ਲ, ਗਗਨ ਅਤੇ ਕਰਨ ਵਜੋਂ ਹੋਈ ਹੈ।ਡਕੈਤੀ ਤੋਂ ਬਾਅਦ, ਕਮਿਸ਼ਨਰੇਟ ਪੁਲਸ ਦੀਆਂ ਵਿਸ਼ੇਸ਼ ਟੀਮਾਂ ਮੁਲਜ਼ਮਾਂ ਦਾ ਪਤਾ ਲਗਾਉਣ ਲਈ ਕੰਮ ਕਰ ਰਹੀਆਂ ਸਨ। ਪੁਲਸ ਨੂੰ ਸੂਚਨਾ ਮਿਲੀ ਕਿ ਮੁਲਜ਼ਮ ਅਜਮੇਰ ਵਿਚ ਹਨ ਜਿਸ ਤੋਂ ਬਾਅਦ ਟੀਮਾਂ ਉੱਥੇ ਭੇਜੀਆਂ ਗਈਆਂ ਅਤੇ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਹਾਲਾਂਕਿ, ਪੁਲਸ ਅਧਿਕਾਰੀਆਂ ਨੇ ਅਜੇ ਤੱਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਸਬੰਧੀ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ। ਪੁਲਸ ਜਲਦੀ ਹੀ ਇਸ ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਕਰ ਸਕਦੀ ਹੈ।
ਮੁਜਰਮ ਅਜ਼ਮੇਰ ਦਰਗਾਹ ਤੇ ਮੱਥਾ ਟੇਕਣ ਮਗਰੋਂ ਮੁੰਬਈ ਭੱਜਣ ਦੀ ਫਿਰਾਕ ਵਿਚ ਸਨ
ਤਿੰਨਾ ਮੁਜਰਮਾਂ ਦਾ ਅਪਰਾਧਕ ਰਿਕਾਰਡ ਵੀ ਰਿਹਾ ਹੈ

